DSP ਦਵਿੰਦਰ ਸਿੰਘ ’ਤੇ ਵੱਡੀ ਕਾਰਵਾਈ, ਜੰਮੂ-ਕਸ਼ਮੀਰ ਪੁਲਸ ਨੇ ਕੀਤਾ ਬਰਖਾਸਤ

01/15/2020 5:27:25 PM

ਜੰਮੂ- ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਲੈ ਕੇ ਜੰਮੂ-ਕਸ਼ਮੀਰ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਡੀ. ਐੱਸ. ਪੀ. ਦਵਿੰਦਰ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਨੂੰ ਲੈ ਕੇ ਇਕ ਹੁਕਮ ਵੀ ਜਾਰੀ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਡੀ. ਐੱਸ. ਪੀ. ਦਵਿੰਦਰ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਫੜਿਆ ਗਿਆ ਸੀ। ਇਹ ਅੱਤਵਾਦੀ ਉਨ੍ਹਾਂ ਦੀ ਕਾਰ 'ਚ ਸਵਾਰ ਸਨ। ਦਵਿੰਦਰ ਸਿੰਘ ਅੱਤਵਾਦੀਆਂ ਨੂੰ ਕਸ਼ਮੀਰ ਤੋਂ ਬਾਹਰ ਲੈ ਕੇ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਅੱਤਵਾਦੀਆਂ ਨਾਲ ਲੱਖਾਂ ਰੁਪਏ ਦੀ ਡੀਲ ਵੀ ਕੀਤੀ ਸੀ। ਅੱਤਵਾਦੀਆਂ ਦਾ ਮਦਦਗਾਰ ਦਵਿੰਦਰ ਸਿੰਘ ਵਿਵਾਦਾਂ ਦੇ ਘੇਰੇ ਵਿਚ ਹਨ। ਜਾਂਚ ਏਜੰਸੀਆਂ ਉਸ ਤੋਂ ਪੁੱਛ-ਗਿੱਛ ਕਰ ਰਹੀਆਂ ਹਨ। ਇਸ ਪੂਰੇ ਖੁਲਾਸੇ ਤੋਂ ਬਾਅਦ ਸ਼੍ਰੀਨਗਰ ਤੋਂ ਲੈ ਕੇ ਦਿੱਲੀ ਤਕ ਸੱਤਾ ਦੇ ਗਲਿਆਰੇ 'ਚ ਭੂਚਾਲ ਜਿਹਾ ਆ ਗਿਆ ਹੈ। 

ਦੱਸਣਯੋਗ ਹੈ ਕਿ ਦਵਿੰਦਰ ਨੂੰ 11 ਜਨਵਰੀ ਨੂੰ ਕੁਲਗਾਮ ਜ਼ਿਲੇ ਵਿਚ ਸ਼੍ਰੀਨਗਰ-ਜੰਮ ਨੈਸ਼ਨਲ ਹਾਈਵੇਅ 'ਤੇ ਕਾਰ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਹਿਜ਼ਬੁਲ ਮੁਜਾਹਿਦੀ ਅੱੱਤਵਾਦੀ ਸਈਦ ਨਵੀਦ ਅਤੇ ਰਫੀ ਰੈਰ ਨੂੰ ਲੈ ਕੇ ਜੰਮੂ ਜਾ ਰਿਹਾ ਸੀ। ਦਵਿੰਦਰ ਨੇ ਪੁੱਛ-ਗਿੱਛ ਵਿਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਉਸ ਨੇ 12 ਲੱਖ ਵਿਚ ਅੱਤਵਾਦੀਆਂ ਨੂੰ ਦਿੱਲੀ ਪਹੁੰਚਾਉਣ ਦੀ ਡੀਲ ਕੀਤੀ ਸੀ। ਓਧਰ ਆਈ. ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਦਵਿੰਦਰ ਨੇ ਪਹਿਲਾਂ ਅੱਤਵਾਦੀਆਂ ਨੂੰ ਪਹਿਲਾਂ ਚੰਡੀਗੜ੍ਹ ਪਹੁੰਚਾਉਣਾ ਸੀ, ਜਿੱਥੋਂ ਅੱਤਵਾਦੀਆਂ ਨੇ ਦਿੱਲੀ ਪਹੁੰਚਦੇ। ਖੁਫੀਆ ਸੂਤਰਾਂ ਮੁਤਾਬਕ ਅੱਤਵਾਦੀਆਂ ਦੀ ਯੋਜਨਾ ਗਣਤੰਤਰ ਦਿਵਸ 'ਤੇ ਹਮਲਾ ਕਰਨ ਦੀ ਸੀ।


Tanu

Content Editor

Related News