DSGMC ਦਾ ਕਾਰਜਕਾਲ ਖਤਮ, ਤਾਇਨਾਤ ਹੋਵੇ ਸਰਕਾਰੀ ਰਿਸੀਵਰ: ਗੁਰਮੀਤ ਸਿੰਘ ਸ਼ੰਟੀ

Saturday, May 22, 2021 - 10:03 AM (IST)

DSGMC ਦਾ ਕਾਰਜਕਾਲ ਖਤਮ, ਤਾਇਨਾਤ ਹੋਵੇ ਸਰਕਾਰੀ ਰਿਸੀਵਰ:  ਗੁਰਮੀਤ ਸਿੰਘ ਸ਼ੰਟੀ

ਨਵੀਂ ਦਿੱਲੀ (ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਅੱਜ ਇੱਥੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਕਮੇਟੀ ’ਚ ਤੁਰੰਤ ਰਿਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਸ਼ੰਟੀ ਨੇ ਪੱਤਰ ’ਚ ਕਿਹਾ ਕਿ ਮੌਜੂਦਾ ਅਹੁਦੇਦਾਰਾਂ ਦਾ ਕਾਰਜਕਾਲ ਮਾਰਚ ’ਚ ਹੀ ਖਤਮ ਹੋ ਚੁੱਕਾ ਹੈ। ਬਾਵਜੂਦ ਇਸ ਦੇ ਇਸ ਦੌਰਾਨ ਗੁਰਦੁਆਰਾ ਫੰਡ ਦੀ ਦੁਰ-ਵਰਤੋਂ ਆਪਣੇ ਚੋਣ ਫਾਇਦੇ ਲਈ ਕਮੇਟੀ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈ। ਲਿਹਾਜਾ, ਕਮੇਟੀ ਦੇ ਖਾਤਿਆਂ ਦੀ ਦੇਖ-ਭਾਲ ਅਤੇ ਫੰਡ ਦੀ ਦੁਰ-ਵਰਤੋਂ ਨੂੰ ਰੋਕਣ ਲਈ ਦਿੱਲੀ ਸਰਕਾਰ ਵੱਲੋਂ ਰਿਸੀਵਰ ਜਾਂ ਆਬਰਜ਼ਰਵਰ ਨਿਯੁਕਤ ਕੀਤਾ ਜਾਵੇ। ਇਸ ਵਿਵਸਥਾ ਦੇ ਹੋਣ ਨਾਲ ਪਾਰਦਰਸ਼ਿਤਾ ਬਣੀ ਰਹੇਗੀ।

ਇਹ ਵੀ ਪੜ੍ਹੋ: ਕੋਰੋਨਾ ਯੋਧਿਆਂ ਨਾਲ ਗੱਲ ਕਰ ਭਾਵੁਕ ਹੋਏ PM ਮੋਦੀ, ਇਸ ਜੰਗ 'ਚ 'ਬਲੈਕ ਫੰਗਸ' ਨੂੰ ਦੱਸਿਆ ਨਵੀਂ ਚੁਣੌਤੀ

ਦਿੱਲੀ ਦੇ ਉਪ ਰਾਜਪਾਲ, ਗੁਰਦੁਆਰਾ ਚੋਣ ਮੰਤਰੀ, ਚੋਣ ਡਾਇਰੈਕਟੋਰੇਟ ਨੂੰ ਵੀ ਭੇਜੀ ਕਾਪੀ-

ਸ਼ੰਟੀ ਨੇ ਪੱਤਰ ਦੀ ਕਾਪੀ ਦਿੱਲੀ ਦੇ ਉਪ ਰਾਜਪਾਲ, ਗੁਰਦੁਆਰਾ ਚੋਣ ਮੰਤਰੀ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੇ ਨਿਰਦੇਸ਼ਕ ਨੂੰ ਵੀ ਭੇਜਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ 4 ਪੰਨਿਆਂ ਦੇ ਪੱਤਰ ’ਚ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਕਮੇਟੀ ’ਚ ਵਿਆਪਤ ਭ੍ਰਿਸ਼ਟਾਚਾਰ ਦਾ ਹਵਾਲਾ ਦਿੱਤਾ ਹੈ।

ਇਹ ਵੀ ਪੜ੍ਹੋ: ਕੇਜਰੀਵਾਲ ਦੇ ਬਿਆਨ ਤੋਂ ਨਾਰਾਜ਼ ਸਿੰਗਾਪੁਰ ਨੇ ਲਾਗੂ ਕੀਤਾ ਫੇਕ ਨਿਊਜ਼ ਕਾਨੂੰਨ

ਸ਼ੰਟੀ ਅਨੁਸਾਰ 25 ਅਪ੍ਰੈਲ ਨੂੰ ਕਮੇਟੀ ਦੇ ਆਮ ਚੋਣਾਂ ਦਾ ਸਮਾਂ ਨਿਰਧਾਰਤ ਹੋਇਆ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਰਾਜਧਾਨੀ ਦਿੱਲੀ ’ਚ ਹੋਏ ਲਾਕਡਾਊਨ ਕਾਰਨ ਆਮ ਚੋਣਾਂ ਫਿਲਹਾਲ ਮੁਲਤਵੀ ਹੋ ਚੁੱਕੀਆਂ ਹਨ। ਇਸ ਦਰਮਿਆਨ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਮੈਂਬਰ ਲਗਾਤਾਰ ਗੁਰਦੁਆਰਾ ਫੰਡ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੇ ਹਨ। ਜਿਸ ਬਾਰੇ ਦਿੱਲੀ ਪੁਲਸ ਦੀ ਆਰਥਕ ਅਪਰਾਧ ਸ਼ਾਖਾ ਨੇ ਕਮੇਟੀ ਪ੍ਰਧਾਨ ਦੇ ਖਿਲਾਫ ਦੋ ਐੱਫ. ਆਈ. ਆਰਜ਼ ਵੀ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਕਮੇਟੀ ਦੇ ਫੰਡ ਦੀ ਦੁਰ-ਵਰਤੋਂ ਕੀਤੀ ਗਈ ਹੈ। ਇਸ ਲਈ ਸਰਕਾਰ ਵੱਲੋਂ ਰਿਸੀਵਰ ਜਾਂ ਆਬਜ਼ਰਬਰ ਨਿਯੁਕਤ ਕਰਨਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ:  ਬਲੈਕ ਫੰਗਸ 'ਤੇ ਅਧਿਕਾਰੀਆਂ ਨਾਲ ਬੈਠਕ 'ਚ CM ਕੇਜਰੀਵਾਲ ਨੇ ਲਏ 3 ਅਹਿਮ ਫ਼ੈਸਲੇ


author

Tanu

Content Editor

Related News