DSGMC ਨੇ ਦਿੱਲੀ ਦੇ ਗੁਰਦੁਆਰਿਆਂ ਦੇ ਕੈਂਪਸ ''ਚ ਕੋਵਿਡ-19 ਦੇਖਭਾਲ ਕੇਂਦਰ ਚਲਾਉਣ ਦੀ ਕੀਤੀ ਪੇਸ਼ਕਸ਼

Tuesday, Jun 16, 2020 - 08:42 PM (IST)

DSGMC ਨੇ ਦਿੱਲੀ ਦੇ ਗੁਰਦੁਆਰਿਆਂ ਦੇ ਕੈਂਪਸ ''ਚ ਕੋਵਿਡ-19 ਦੇਖਭਾਲ ਕੇਂਦਰ ਚਲਾਉਣ ਦੀ ਕੀਤੀ ਪੇਸ਼ਕਸ਼

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਹਿਰ 'ਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਹਿਰ 'ਚ ਆਪਣੇ ਗੁਰਦੁਆਰਿਆਂ ਅਤੇ ਸਿੱਖਿਆ ਸੰਸਥਾਵਾਂ ਦੇ ਕੰਪਲੈਕਸਾਂ 'ਚ 850 ਬਿਸਤਰਿਆਂ ਵਾਲੇ ਕੋਵਿਡ ਦੇਖਭਾਲ ਕੇਂਦਰ ਬਣਾਉਣ ਦੀ ਮੰਗਲਵਾਰ ਨੂੰ ਪੇਸ਼ਕਸ਼ ਕੀਤੀ। ਡੀ.ਐੱਸ.ਜੀ.ਐੱਮ.ਸੀ. ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ ਨੂੰ ਹਲਕੇ ਬੁਖਾਰ, ਗਲੇ 'ਚ ਖਾਰਸ਼ ਅਤੇ ਹੋਰ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਗੁਰਦੁਆਰਿਆਂ ਦੇ ਕੰਪਲੈਕਸਾਂ 'ਚ 850 ਬਿਸਤਰਿਆਂ ਵਾਲੇ ਕੋਵਿਡ ਦੇਖਭਾਲ ਕੇਂਦਰ ਬਣਾਉਣ ਦੀ ਪੇਸ਼ ਕੀਤੀ ਗਈ ਹੈ।

PunjabKesariਡੀ.ਐੱਸ.ਜੀ.ਐੱਮ.ਸੀ. ਨੇ ਦਿੱਲੀ ਸਰਕਾਰ ਤੋਂ ਕੋਵਿਡ ਦੇਖਭਾਲ ਕੇਂਦਰ ਬਣਾਉਣ ਅਤੇ ਤੁਰੰਤ ਇਨ੍ਹਾਂ ਦੇਸੰਚਾਲਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਸਿਰਸਾ ਨੇ ਕਿਹਾ ਕਿ ਇਹ ਕੇਂਦਰ ਮਰੀਜ਼ਾਂ ਨੂੰ ਬਿਹਤਰ ਮੈਡੀਕਲ ਦੇਖਭਾਲ, ਆਕਸੀਜਨ ਅਤੇ ਪ੍ਰਯੋਗਸ਼ਾਲਾ ਸੇਵਾਵਾਂ ਮੁਹੱਈਆ ਕਰਵਾਉਣਗੇ ਅਤੇ ਖਾਣ-ਪੀਣ ਅਤੇ ਹੋਰ ਚੀਜ਼ਾਂ ਦੀ ਬਿਹਤਰ ਵਿਵਸਥਾ ਕਰਨਗੇ। ਜਿਨ੍ਹਾਂ ਗੁਰਦੁਆਰਿਆਂ ਅਤੇ ਸੰਸਥਾਵਾਂ 'ਚ ਕੋਵਿਡ ਦੇਖਭਾਲ ਕੇਂਦਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ 'ਚ ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਦੇ ਗੁਰੂ ਹਰਕਿਸ਼ਨ ਯਾਤਰੀ ਨਿਵਾਸ, ਗੁਰਦੁਆਰਾ ਰਕਾਬਗੰਜ ਦੇ ਗੁਰੂ ਅਰਜਨ ਦੇਵ ਯਾਤਰੀ ਨਿਵਾਸ, ਗੁਰੂ ਗੁਰਗੋਵਿੰਦ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਤਕਨਾਲੋਜੀ ਸ਼ਾਮਲ ਹਨ।

 


author

DIsha

Content Editor

Related News