ਦਿੱਲੀ ਕਮੇਟੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਬਹੁਮਤ, 27 ਸੀਟਾਂ ’ਤੇ ਪ੍ਰਾਪਤ ਕੀਤੀ ਜਿੱਤ

Wednesday, Aug 25, 2021 - 05:43 PM (IST)

ਦਿੱਲੀ ਕਮੇਟੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਬਹੁਮਤ, 27 ਸੀਟਾਂ ’ਤੇ ਪ੍ਰਾਪਤ ਕੀਤੀ ਜਿੱਤ

ਨਵੀਂ ਦਿੱਲੀ (ਕਮਲ ਕਾਂਸਲ)— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜਿਆਂ ’ਚ ਵੱਡਾ ਫੇਰਬਦਲ ਸਾਹਮਣੇ ਆਇਆ ਹੈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਹੁਮਤ ਹਾਸਲ ਕਰ ਲਿਆ ਹੈ ਪਰ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਤਾਜ਼ਾ ਨਤੀਜਿਆਂ ਅਨੁਸਾਰ 46 ਸੀਟਾਂ ’ਤੇ ਹੋਈਆਂ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 27 ਸੀਟਾਂ ’ਤੇ ਜਿੱਤ ਪ੍ਰਾਪਤ ਕਰ ਕੇ ਮੁੜ ਤੋਂ ਦਿੱਲੀ ਗੁਰਦੁਆਰਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ’ਚੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸਰਨਾ ਧੜੇ ਨੇ 15 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ‘ਜਾਗੋ ਪਾਰਟੀ’ ਨੇ 3 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਇਕ ਸੀਟ ’ਤੇ ਪੰਥਕ ਅਕਾਲੀ ਲਹਿਰ ਦਾ ਕਬਜ਼ਾ ਹੋਇਆ। 

ਇਹ ਵੀ ਪੜ੍ਹੋ : DSGMC ਚੋਣ ਨਤੀਜੇ 2021: ਗ੍ਰੇਟਰ ਕੈਲਾਸ਼ ਤੋਂ ਮਨਜੀਤ ਸਿੰਘ ਜੀ. ਕੇ. ਦੀ ਹੋਈ ਜਿੱਤ

ਦਰਅਸਲ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 46 ਵਾਰਡਾਂ ਲਈ 22 ਅਗਸਤ , ਦਿਨ ਐਤਵਾਰ ਨੂੰ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿਆ ਸੀ। ਦਿੱਲੀ ਦੇ 3.42 ਲੱਖ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਜਿਨ੍ਹਾਂ 'ਚ ਔਰਤ ਵੋਟਰ 1 ਲੱਖ 71 ਹਜ਼ਾਰ 370 ਅਤੇ ਪੁਰਸ਼ ਵੋਟਰ 1 ਲੱਖ 70 ਹਜ਼ਾਰ 695 ਹਨ। ਦਿੱਲੀ ਕਮੇਟੀ ਦੀਆਂ ਚੋਣਾਂ 'ਚ 312 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸੀ। ਇਨ੍ਹਾਂ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦੋਂਕਿ 132 ਆਜ਼ਾਦ ਉਮੀਦਵਾਰ ਸਨ।

ਇਹ ਵੀ ਪੜ੍ਹੋ :DSGMC ਚੋਣ ਨਤੀਜੇ 2021: ਦਿੱਲੀ ਕਮੇਟੀ ਚੋਣਾਂ ’ਚ ਆਪਣੀ ਸੀਟ ਹਾਰੇ ਮਨਜਿੰਦਰ ਸਿੰਘ ਸਿਰਸਾ

 

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ 2013 ਤੇ 2017 ਦੀਆਂ ਚੋਣਾਂ ਵੀ ਵੱਡੇ ਫ਼ਰਕ ਨਾਲ ਜਿੱਤਦੇ ਆਏ ਸਨ ਪਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਮਨਜੀਤ ਸਿੰਘ ਜੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ l ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦੀ ਪ੍ਰਧਾਨਗੀ ਮਿਲੀ ਸੀ ਅਤੇ ਸਿੰਘ ਕਾਲਕਾ ਨੂੰ ਜਰਨਲ ਸਕੱਤਰ ਦਾ ਸੌਂਪਿਆ ਗਿਆ ਸੀl

ਇਹ ਵੀ ਪੜ੍ਹੋ : ਦਿੱਲੀ ਕਮੇਟੀ ਚੋਣਾਂ ’ਚ ਬਹੁਮਤ ਵੱਲ ਵੱਧ ਰਿਹੈ ਸ਼੍ਰੋਮਣੀ ਅਕਾਲੀ ਦਲ, ਜਾਣੋ ਹੁਣ ਤੱਕ ਦੇ ਆਏ ਨਤੀਜਿਆਂ ਬਾਰੇ


author

Tanu

Content Editor

Related News