ਸ਼ਰਮਸਾਰ ਕਰਨ ਵਾਲੀ ਘਟਨਾ! ਸ਼ਰਾਬ ਦੇ ਨਸ਼ੇ ''ਚ ਆਪਣੀ ਮਾਂ ਦੀ ਹੀ ਰੋਲ ''ਤੀ ਪੱਤ

Wednesday, Sep 04, 2024 - 08:07 PM (IST)

ਸ਼ਰਮਸਾਰ ਕਰਨ ਵਾਲੀ ਘਟਨਾ! ਸ਼ਰਾਬ ਦੇ ਨਸ਼ੇ ''ਚ ਆਪਣੀ ਮਾਂ ਦੀ ਹੀ ਰੋਲ ''ਤੀ ਪੱਤ

ਕੋਟਾ : ਰਾਜਸਥਾਨ ਦੇ ਬੂੰਦੀ ਜ਼ਿਲ੍ਹੇ ਵਿਚ ਇਕ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿਚ ਆਪਣੀ ਮਾਂ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਦੋਸ਼ੀ (28) ਆਪਣੀ 52 ਸਾਲਾ ਮਾਂ ਨਾਲ ਪਿੰਡ 'ਚ ਆਪਣੇ ਘਰ ਪਰਤ ਰਿਹਾ ਸੀ। 

ਪੁਲਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੀੜਤਾ ਆਪਣੇ ਛੋਟੇ ਬੇਟੇ ਤੇ ਬੇਟੀ ਨੂੰ ਨਾਲ ਲੈ ਕੇ ਡਾਬੀ ਥਾਣੇ ਪਹੁੰਚੀ ਤੇ ਮੁਲਜ਼ਮ ਬੇਟੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਸ ਮੁਤਾਬਕ ਪੀੜਤਾ ਆਪਣੇ ਬੇਟੇ ਨਾਲ ਆਪਣੇ ਭਰਾ ਦੇ ਘਰ ਗਈ ਸੀ ਪਰ ਜਦੋਂ ਦੋਵੇਂ ਵਾਪਸ ਆ ਰਹੇ ਸਨ ਤਾਂ ਮੁਲਜ਼ਮ ਵਿਅਕਤੀ ਨੇ ਇਕ ਅਲੱਗ ਜਗ੍ਹਾ 'ਤੇ ਉਸ ਦੀ ਮਾਂ ਨਾਲ ਜਬਰ ਜਨਾਹ ਕੀਤਾ। ਡਿਪਟੀ ਸੁਪਰਡੈਂਟ ਆਫ਼ ਪੁਲਸ (ਡੀਐੱਸਪੀ) ਤਰੁਨਕਾਂਤ ਸੋਮਾਨੀ ਨੇ ਕਿਹਾ ਕਿ ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।


author

Baljit Singh

Content Editor

Related News