ਸ਼ਰਾਬੀ ਡਾਕਟਰ ਨੇ ਕੀਤੀ ਜਬਰ-ਜ਼ਿਨਾਹ ਦੀ ਕੋਸ਼ਿਸ਼, ਨਰਸ ਨੇ ਪ੍ਰਾਈਵੇਟ ਪਾਰਟ ਹੀ ਕੱਟ ਦਿੱਤਾ

Thursday, Sep 12, 2024 - 11:50 PM (IST)

ਸ਼ਰਾਬੀ ਡਾਕਟਰ ਨੇ ਕੀਤੀ ਜਬਰ-ਜ਼ਿਨਾਹ ਦੀ ਕੋਸ਼ਿਸ਼, ਨਰਸ ਨੇ ਪ੍ਰਾਈਵੇਟ ਪਾਰਟ ਹੀ ਕੱਟ ਦਿੱਤਾ

ਨੈਸ਼ਨਲ ਡੈਸਕ - ਬਿਹਾਰ ਦੇ ਸਮਸਤੀਪੁਰ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਨਰਸ ਨੇ ਬਲਾਤਕਾਰ ਦੀ ਕੋਸ਼ਿਸ਼ ਵਿੱਚ ਡਾਕਟਰ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਡਾਕਟਰ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਡਾਕਟਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਘਟਨਾ ਮੁਸਰੀਘਾੜੀ ਥਾਣਾ ਖੇਤਰ ਦੇ ਗੰਗਾਪੁਰ ਸਥਿਤ ਆਰ.ਬੀ.ਐਸ. ਹੈਲਥ ਕੇਅਰ ਦੀ ਹੈ। ਦੋਸ਼ ਹੈ ਕਿ ਹਸਪਤਾਲ ਦੇ ਡਾਇਰੈਕਟਰ ਡਾਕਟਰ ਸੰਜੇ ਕੁਮਾਰ ਸੰਜੂ ਨੇ ਪਹਿਲਾਂ ਆਪਣੇ ਦੋ ਸਾਥੀਆਂ ਨਾਲ ਸ਼ਰਾਬ ਪੀਤੀ, ਇਸ ਤੋਂ ਬਾਅਦ ਉਸ ਨੇ ਨਰਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਰਸ ਨੇ ਵਿਰੋਧ ਕੀਤਾ ਤਾਂ ਡਾਕਟਰ ਨੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਇੱਜ਼ਤ ਬਚਾਉਣ ਲਈ ਨਰਸ ਨੇ ਹਿੰਮਤ ਦਿਖਾਈ ਅਤੇ ਸਰਜੀਕਲ ਬਲੇਡ ਨਾਲ ਡਾਕਟਰ ਦੇ ਗੁਪਤ ਅੰਗ ਨੂੰ ਕੱਟ ਦਿੱਤਾ।

ਇਸ ਤੋਂ ਬਾਅਦ ਨਰਸ ਉਥੋਂ ਭੱਜ ਗਈ ਅਤੇ ਡਾਕਟਰ ਦੇ ਦੋ ਸਾਥੀ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜੇ। ਨਰਸ ਨੇ ਆਪਣੇ ਫੋਨ ਤੋਂ ਡਾਇਲ 112 'ਤੇ ਕਾਲ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਐਸ.ਪੀ ਵਿਨੈ ਤਿਵਾੜੀ ਦੇ ਨਿਰਦੇਸ਼ਾਂ 'ਤੇ ਟੀਮ ਨੇ ਛਾਪੇਮਾਰੀ ਕਰਕੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਦੋ ਹੋਰ ਸਾਥੀ ਵੀ ਫੜੇ ਗਏ। ਮੌਕੇ ਤੋਂ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਹੋਏ ਹਨ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਡਾਕਟਰ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਹੈ ਅਤੇ ਮਾਮਲੇ ਦੀ ਜਾਂਚ 'ਚ ਜੁਟੀ ਹੈ।

ਡਾਕਟਰ ਨੇ ਸ਼ਰਾਬ ਦੇ ਨਸ਼ੇ 'ਚ ਜੁਰਮ ਕਰਨ ਦੀ ਕੀਤੀ ਕੋਸ਼ਿਸ਼
ਸਦਰ ਦੇ ਡੀ.ਐੱਸ.ਪੀ. ਸੰਜੇ ਕੁਮਾਰ ਪਾਂਡੇ ਨੇ ਦੱਸਿਆ ਕਿ ਦੇਰ ਰਾਤ ਇੱਕ ਪੀੜਤ ਵੱਲੋਂ 112 'ਤੇ ਕਾਲ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਪੀੜਤਾ ਨੂੰ ਇਕ ਖੇਤ 'ਚੋਂ ਬਰਾਮਦ ਕੀਤਾ। ਪੀੜਤਾ ਅਨੁਸਾਰ ਉਹ ਪਿਛਲੇ 10 ਤੋਂ 15 ਮਹੀਨਿਆਂ ਤੋਂ ਆਰ.ਬੀ.ਐਸ. ਹਸਪਤਾਲ ਵਿੱਚ ਕੰਮ ਕਰ ਰਹੀ ਹੈ। ਬੀਤੀ ਰਾਤ ਡਾਕਟਰ ਜੋ ਕਿ ਫਿਜ਼ੀਓਥੈਰੇਪਿਸਟ ਹੈ, ਨੇ ਸ਼ਰਾਬ ਦੇ ਨਸ਼ੇ 'ਚ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਨਰਸ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਰਸ ਨੇ ਵਿਰੋਧ ਕੀਤਾ ਤਾਂ ਉਹ ਕਾਮਯਾਬ ਨਾ ਹੋ ਸਕੀ। ਫਿਰ ਆਪਣੇ ਬਚਾਅ ਲਈ ਉਸ ਨੇ ਸਰਜੀਕਲ ਬਲੇਡ ਨਾਲ ਡਾਕਟਰ ਦੇ ਪ੍ਰਾਈਵੇਟ ਪਾਰਟਸ 'ਤੇ ਹਮਲਾ ਕਰ ਦਿੱਤਾ।

ਪੁਲਸ ਨੇ ਡਾਕਟਰ ਸਮੇਤ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਮੌਕੇ ਤੋਂ ਸ਼ਰਾਬ ਵੀ ਬਰਾਮਦ ਕੀਤੀ, ਜਿਸ ਲਈ ਵੱਖਰੀ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮੌਕੇ ਤੋਂ ਬੈੱਡ ਸੀਟ ਅਤੇ ਤਿੰਨ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀਸੀਟੀਵੀ ਕੈਮਰਾ ਬੰਦ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਡਾਕਟਰ ਸੰਜੇ ਕੁਮਾਰ ਸੰਜੂ ਵਾਸੀ ਬੇਗੂਸਰਾਏ ਜ਼ਿਲ੍ਹੇ ਦੇ ਤੇਗਰਾ ਥਾਣਾ ਖੇਤਰ ਦੇ ਵਜੋਂ ਹੋਈ ਹੈ। ਦੂਜੇ ਸਾਥੀ ਦੀ ਪਛਾਣ ਸੁਨੀਲ ਕੁਮਾਰ ਗੁਪਤਾ ਵਾਸੀ ਬਾਲੀਗਾਂਵ ਥਾਣਾ, ਜ਼ਿਲ੍ਹਾ ਵੈਸ਼ਾਲੀ ਵਜੋਂ ਹੋਈ ਹੈ, ਜਦਕਿ ਤੀਜੇ ਦੀ ਪਛਾਣ ਅਵਧੇਸ਼ ਕੁਮਾਰ ਵਾਸੀ ਵਜੀਤਪੁਰ ਸਰਸੌਣਾ ਥਾਣਾ ਬਾਂਗਰਾ ਵਜੋਂ ਹੋਈ ਹੈ।


author

Inder Prajapati

Content Editor

Related News