ਪਲਾਸਟਿਕ ਦੇ ਡਰੱਮ ''ਚ ਮਿਲੀਆਂ ਤਿੰਨ ਸਿਰ ਕੱਟੀਆਂ ਲਾਸ਼ਾਂ

Friday, Dec 28, 2018 - 05:08 PM (IST)

ਪਲਾਸਟਿਕ ਦੇ ਡਰੱਮ ''ਚ ਮਿਲੀਆਂ ਤਿੰਨ ਸਿਰ ਕੱਟੀਆਂ ਲਾਸ਼ਾਂ

ਭਿਵਾਨੀ— ਇੱਥੋਂ ਦੇ ਪਿੰਡ ਖਰਕ ਕਲਾਂ ਦੀ ਨਹਿਰ ਕੋਲ ਡਰੱਮ 'ਚ ਤਿੰਨ ਸਿਰ ਕੱਟੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਜਿਨ੍ਹਾਂ ਦੀ ਲਾਸ਼ਾਂ ਮਿਲੀਆਂ ਹਨ, ਉਨ੍ਹਾਂ 'ਚ ਇਕ ਔਰਤ ਅਤੇ 2 ਬੱਚੇ ਸ਼ਾਮਲ ਹਨ। ਫਿਲਹਾਲ ਤਿੰਨਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਭਿਵਾਨੀ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਨੇੜੇ-ਤੇੜੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਖਰਕ ਕਲਾਂ ਦੀ ਨਹਿਰ ਪੁਲੀਆ ਕੋਲ ਪਲਾਸਟਿਕ ਡਰੱਮ 'ਚ ਤਿੰਨ ਲਾਸ਼ਾਂ ਮਿਲੀਆਂ ਹਨ। ਪੁਲਸ ਅਨੁਸਾਰ ਮ੍ਰਿਤਕ ਔਰਤ ਦੀ ਉਮਰ 28 ਤੋਂ 30 ਸਾਲ ਦੱਸੀ ਜਾ ਰਹੀ ਹੈ, ਉੱਥੇ ਹੀ ਇਕ ਬੱਚੀ 5 ਸਾਲ ਅਤੇ ਦੂਜੀ ਡੇਢ ਸਾਲ ਹੋਣ ਦਾ ਅਨੁਮਾਨ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. ਗੰਗਾਰਾਮ ਪੂਨੀਆ ਅਤੇ ਡੀ.ਐੱਸ.ਪੀ. ਜਗਤ ਸਿੰਘ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


author

DIsha

Content Editor

Related News