ਮਿਜ਼ੋਰਮ ''ਚ 10 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਜ਼ਬਤ, ਅਸਾਮ ਦੇ ਦੋ ਲੋਕ ਗ੍ਰਿਫਤਾਰ: ਪੁਲਸ

Friday, Aug 27, 2021 - 10:54 PM (IST)

ਮਿਜ਼ੋਰਮ ''ਚ 10 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਜ਼ਬਤ, ਅਸਾਮ ਦੇ ਦੋ ਲੋਕ ਗ੍ਰਿਫਤਾਰ: ਪੁਲਸ

ਆਈਜੋਲ - ਮਿਜ਼ੋਰਮ ਵਿੱਚ ਨਸ਼ੀਲੇ ਪਦਾਰਥਾਂ ਦੀ ਇਸ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਵਿੱਚ ਪੁਲਸ ਨੇ ਆਈਜੋਲ ਦੇ ਕੋਲ ਇੱਕ ਟਰੱਕ ਤੋਂ 10 ਕਰੋੜ ਰੁਪਏ ਦੀ ਕੀਮਤ ਦੀ ਪੰਜ ਲੱਖ ਮੈਥਮਫੇਟਾਮਾਈਨ ਗੋਲੀਆਂ ਜ਼ਬਤ ਕੀਤੀਆਂ ਹਨ ਅਤੇ ਇਸ ਸਿਲਸਿਲੇ ਵਿੱਚ ਅਸਾਮ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ - ਮਜ਼ਦੂਰ ਦੇ ਘਰ ਪੈਦਾ ਹੋਇਆ ਬੱਚਾ, ਸਰੀਰ ਦੇ ਬਾਹਰ ਧੜਕ ਰਿਹਾ ਦਿਲ

ਪੁਲਸ ਇੰਸਪੈਕਟਰ ਜਨਰਲ ਜੌਨ ਨੀਹਲਾਇਲਾ ਮੁਤਾਬਕ ਅਸਾਮ ਦੇ ਕਰੀਮਗੰਜ ਜ਼ਿਲ੍ਹੇ ਦੇ ਨਿਵਾਸੀ ਮੰਟੂ ਕੁਮਾਰ  ਦੇਬ (45) ਅਤੇ ਸੁਭਾਸ਼ ਦਾਸ (33) ਦੋਨਾਂ ਨੂੰ ਵੀਰਵਾਰ ਸ਼ਾਮ ਆਈਜੋਲ ਤੋਂ ਲੱਗਭੱਗ 20 ਕਿਲੋਮੀਟਰ ਦੂਰ ਸਾਇਰੰਗ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ। ਦੋਨਾਂ ਇੱਕ ਟਰੱਕ ਵਿੱਚ ਸਵਾਰ ਸਨ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News