ਦਿੱਲੀ ’ਚ 2000 ਕਰੋੜ ਤੋਂ ਜ਼ਿਆਦਾ ਦੀ ਡਰੱਗਸ ਜ਼ਬਤ

Thursday, Feb 22, 2024 - 10:47 AM (IST)

ਨਵੀਂ ਦਿੱਲੀ- ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਦੱਖਣੀ ਦਿੱਲੀ ਦੀ ਪੁਲਸ ਨੇ 2 ਥਾਵਾਂ ਤੋਂ ਕਰੀਬ 900 ਕਿਲੋ ਮੈਫੇਡ੍ਰੋਨ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਬਤ ਕੀਤੇ ਗਏ ਮੈਫੇਡ੍ਰੋਨ ਦੀ ਕੀਮਤ 2000 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਫੇਡ੍ਰੋਨ ਇਕ ਕਿਸਮ ਦਾ ਨਕਲੀ ਉਤੇਜਕ ਪਦਾਰਥ ਹੈ, ਜਿਸ ਦੀ ਵਰਤੋਂ ਅਕਸਰ ‘ਰੇਵ ਪਾਰਟੀਆਂ’ ਵਿਚ ਆਪਣੇ ਪ੍ਰਭਾਵਾਂ ਲਈ ਕੀਤੀ ਜਾਂਦੀ ਹੈ। ਇਸ ਨੂੰ 'ਮਿਆਊਂ ਮਿਆਊਂ' ਵੀ ਕਿਹਾ ਜਾਂਦਾ ਹੈ।


Aarti dhillon

Content Editor

Related News