ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੂੰ ਆਨਲਾਈਨ ਕਰਦੇ ਸੀ ਡਰੱਗਜ਼ ਸਪਲਾਈ, 6 ਸਮੱਗਲਰ ਗ੍ਰਿਫਤਾਰ
Thursday, Dec 07, 2023 - 04:21 PM (IST)
ਨਵੀਂ ਦਿੱਲੀ- ਯੂਨੀਵਰਸਿਟੀਆਂ ’ਚ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਡਰੱਗਜ਼ ਦੀ ਸਪਲਾਈ ਕਰਨ ਵਾਲੇ 2 ਅੰਤਰਰਾਜੀ ਡਰੱਗਜ਼ ਗਿਰੋਹ ਦੇ 6 ਸਮੱਗਲਰਾਂ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 48 ਕਿਲੋਗ੍ਰਾਮ ਗਾਂਜਾ, 15 ਗ੍ਰਾਮ ਐੱਮ. ਡੀ. ਐੱਮ. ਏ., 1200 ਗ੍ਰਾਮ ਜੈਵਿਕ ਗਾਂਜਾ ਤੇ ਡਰੱਗਜ਼ ਲਿਆਉਣ ਲਈ ਵਰਤੋਂ ’ਚ ਆਉਣ ਵਾਲੇ ਵਾਹਨ ਜ਼ਬਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਣੀਪੁਰ ਅਤੇ ਥਾਈਲੈਂਡ ਤੋਂ ਦਿੱਲੀ-NCR ਦੇ ਖੇਤਰ ਵਿਚ ਗਾਂਜਾ ਅਤੇ ਜੈਵਿਕ ਗਾਂਜਾ ਦੀ ਤਸਕਰੀ ਵਿਚ ਸ਼ਾਮਲ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੂੰ ਗੁਪਤ ਸੂਚਨਾ ਮਿਲੀ ਕਿ ਪੂਰਬ-ਉੱਤਰ ਖੇਤਰ ਦਾ ਇਕ ਡਰੱਗ ਤਸਕਰ ਗਿਰੋਹ ਮੋਤੀ ਨਗਰ, ਦਿੱਲੀ ਵਿਚ ਸਥਿਤ ਇਕ ਘਰ ਤੋਂ ਦਿੱਲੀ- NCR ਵਿਚ ਗਾਂਜਾ, ਚਰਸ, ਜੈਵਿਕ ਗਾਂਜਾ ਦੀ ਸਪਲਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ- ਬਠਿੰਡਾ ਜੇਲ੍ਹ ਨਾਲ ਜੁੜੀਆਂ ਸੁਖਦੇਵ ਗੋਗਾਮੇੜੀ ਦੇ ਕਤਲ ਦੀ ਸਾਜ਼ਿਸ਼ ਦੀਆਂ ਤਾਰਾਂ! ਦੋ ਸ਼ੂਟਰ ਗ੍ਰਿਫ਼ਤਾਰ