ਜੰਮੂ ਕਸ਼ਮੀਰ : ਬਾਰਾਮੂਲਾ ''ਚ ਡਰੱਗ ਤਸਕਰ ਦਾ ਘਰ ਸੀਲ, ਨਕਦੀ ਜ਼ਬਤ
Tuesday, Aug 15, 2023 - 11:04 AM (IST)
ਸ਼੍ਰੀਨਗਰ (ਵਾਰਤਾ)- ਪੁਲਸ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਡਰੱਗ ਤਸਕਰ ਦੇ ਘਰ ਨੂੰ ਸੀਲ ਕਰ ਦਿੱਤਾ ਅਤੇ 69.20 ਲੱਖ ਰੁਪਏ ਨਕਦੀ ਜ਼ਬਤ ਕਰ ਲਈ। ਪੁਲਸ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪਰੀ ਕਰਨ ਤੋਂ ਬਾਅਦ ਉੜੀ ਦੇ ਨਾਮਬਲਾ ਵਾਸੀ ਗੁਲਾਮ ਰਸੂਲ ਸ਼ੇਖ ਨਾਮੀ ਡਰੱਗ ਤਸਕਰ ਦੇ 21.97 ਲੱਖ ਕੀਮਤ ਦੇ ਡਬਲ ਸਟੋਰੀ ਘਰ ਨੂੰ ਸੀਲ ਕਰ ਲਿਆ ਅਤੇ 69.20 ਲੱਖ ਰੁਪਏ ਨਕਦ ਜ਼ਬਤ ਕਰ ਲਏ।
ਪੁਲਸ ਨੇ ਦੱਸਿਆ ਕਿ ਸੀਲ ਕੀਤੇ ਗਏ ਘਰ ਨੂੰ ਲੈ ਕੇ ਉੜੀ ਥਾਣੇ 'ਚ ਐੱਨ.ਡੀ.ਪੀ.ਐੱਸ. ਕਾਨੂੰਨ ਦੇ ਅਧਈਨ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜਾਂਚ ਤੋਂ ਸਾਬਿਤ ਹੋਇਆ ਕਿ ਉਕਤ ਅਚੱਲ/ਚੱਲ ਜਾਇਦਾਦ ਨਸ਼ੀਲੇ ਪਦਾਰਥ ਦੇ ਤਸਕਰਾਂ ਵਲੋਂ ਗੈਰ-ਕਾਨੂੰਨੀ ਤਸਕਰੀ ਨਾਲ ਬਣਾਈ ਗਈ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਾਰਾਮੂਲਾ ਪੁਲਸ ਨੇ ਡਰੱਗ ਤਸਕਰਾਂ ਦੀ 68.65 ਲੱਖ ਰੁਪਏ ਜਾਇਦਾਦਾਂ ਨੂੰ ਜ਼ਬਤ ਕੀਤਾ ਸੀ, ਜਿਨ੍ਹਾਂ 'ਚ 2 ਘਰ, ਤਿੰਨ ਵਾਹਨ ਅਤੇ 41.72 ਲੱਖ ਰੁਪਏ ਨਕਦੀ ਸ਼ਾਮਲ ਸੀ। ਇਹ ਜਾਇਦਾਦਾਂ ਪਾਟਨ, ਕ੍ਰਿਰੀ ਅਤੇ ਕਮਾਲਕੋਟ 'ਚ ਜ਼ਬਤ ਕੀਤੀਆਂ ਗਈਆਂ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8