ਦਿੱਲੀ ਯੂਨੀਵਰਸਿਟੀ ਨੇੜੇ ਵਿਕ ਰਹੀ ਸੀ ਡਰੱਗਜ਼, 5 ਗ੍ਰਿਫਤਾਰ
Saturday, May 24, 2025 - 11:45 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ 5 ਡਰੱਗਜ਼ ਸਮੱਗਲਰਾਂ ਨੂੰ ਫੜਿਆ ਹੈ ਅਤੇ ਟ੍ਰਾਮਾਡੋਲ-ਟੈਬਲੇਟ ਅਤੇ ਕੋਡੀਨ ਆਧਾਰਤ ਸਿਰਪ ਦੀ ਸਪਲਾਈ ਵਿਚ ਸ਼ਾਮਲ ਇਕ ਸਿੰਡੀਕੇਟ ਕਾਰਟੈੱਲ ਦਾ ਭਾਂਡਾ ਭੰਨਿਆ ਹੈ। ਇਹ ਕਾਰਟੈੱਲ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੰਪਲੈਕਸ ਇਲਾਕੇ ਵਿਚ ਸਰਗਰਮ ਸੀ।
ਉਨ੍ਹਾਂ ਦੇ ਕਬਜ਼ੇ ’ਚੋਂ ਕੁਲ 2360 ਟ੍ਰਾਮਾਡੋਲ-ਆਧਾਰਤ ਕੈਪਸੂਲ ਅਤੇ 120 ਕੋਡੀਨ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਲੱਗਭਗ ਇਕ ਲੱਖ ਰੁਪਏ ਹੈ। ਅਪਰਾਧ ਸ਼ਾਖਾ ਵਿਚ ਤਾਇਨਾਤ ਐੱਸ. ਆਈ. ਬਿਸ਼ਨ ਕੁਮਾਰ ਨੂੰ ਦਿੱਲੀ ਵਿਚ ਕੋਡੀਨ ਸਿਰਪ ਅਤੇ ਟ੍ਰਾਮਾਡੋਲ ਕੈਪਸੂਲ ਦੀ ਸਪਲਾਈ ਕਰਨ ਵਾਲੇ ਲੜਕਿਆਂ ਬਾਰੇ ਜਾਣਕਾਰੀ ਮਿਲੀ ਸੀ।