ਨਸ਼ੇ 'ਚ ਟੱਲੀ ਪਤੀ ਨੇ ਕੁੱਟਮਾਰ ਦੇ ਬਾਅਦ ਚਬਾ ਦਿੱਤਾ ਪਤਨੀ ਦਾ ਨੱਕ

11/19/2017 1:23:40 PM

ਬਰੇਲੀ— ਸ਼ਹਿਰੀ ਅਤੇ ਪਿੰਡ ਖੇਤਰਾਂ 'ਚ ਆਏ ਦਿਨ ਕਿਸ਼ੋਰੀਆਂ-ਔਰਤਾਂ ਨਾਲ ਘਰੇਲੂ ਹਿੰਸਾ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਬਰੇਲੀ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਜਿੱਥੇ ਨਸ਼ੇ 'ਚ ਟੱਲੀ ਪਤੀ ਨੇ ਪਤਨੀ ਨਾਲ ਕੁੱਟਮਾਰ ਦੇ ਬਾਅਦ ਦੰਦਾਂ ਨਾਲ ਪਤਨੀ ਦੀ ਨੱਕ ਚਬਾ ਦਿੱਤੀ। ਜਿਸ ਦੇ ਬਾਅਦ ਖੂਨ ਨਾਲ ਲਥਪਥ ਔਰਤ ਨੂੰ ਸਥਾਨਕ ਲੋਕਾਂ ਨੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। 
ਪੀੜਤਾ ਪਤਨੀ ਦਾ ਦੋਸ਼ ਹੈ ਕਿ ਸ਼ੁੱਕਰਵਾਰ ਰਾਤੀ ਜਦੋਂ ਉਸ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਘਰ ਪੁੱਜਾ ਤਾਂ ਪਹਿਲੇ ਉਸ ਨੇ ਪੀੜਤਾ ਨਾਲ ਕੁੱਟਮਾਰ ਕੀਤੀ। ਇਸ ਦੇ ਬਾਅਦ ਜਦੋਂ ਪੀੜਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਦੰਦਾਂ ਨਾਲ ਪਤਨੀ ਦੀ ਨੱਕ ਚਬਾ ਦਿੱਤੀ। ਜਿਸ ਨਾਲ ਉਹ ਜ਼ਖਮੀ ਹੋ ਗਈ।
ਇਸ ਦੇ ਬਾਅਦ ਪੀੜਤਾ ਨੇ ਸ਼ੌਰ ਮਚਾਇਆ ਉਦੋਂ ਜਾ ਕੇ ਗੁਆਂਢੀਆਂ ਨੇ ਮੌਕੇ 'ਤੇ ਪੁੱਜ ਕੇ ਪੀੜਤਾ ਨੂੰ ਬਚਾਇਆ। ਇਸ ਦੇ ਬਾਅਦ ਦੋਸ਼ੀ ਪਤੀ ਪੀੜਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੋਇਆ ਫਰਾਰ ਹੋ ਗਿਆ। ਪੀੜਤਾ ਦਾ ਕਹਿਣਾ ਹੈ ਕਿ ਵਿਆਹ ਦੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਪਤੀ 'ਤੇ ਚੋਰੀ ਅਤੇ ਲੁੱਟ ਦੇ ਕਈ ਮੁਕੱਦਮੇ ਦਰਜ ਹਨ ਅਤੇ ਉਹ ਕਈ ਵਾਰ ਜੇਲ ਵੀ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਉਸ ਨੂੰ ਨਸ਼ੇ ਦੀ ਵੀ ਆਦਤ ਹੈ। ਔਰਤ ਦੀ ਸ਼ਿਕਾਇਤ 'ਤੇ ਬਾਰਾਦਰੀ ਪੁਲਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News