ਨਸ਼ਾ ਮੁਕਤ ਕਸ਼ਮੀਰ ਬਣਾਉਣ ਦੀ ਅਪੀਲ, ਸ਼੍ਰੀਨਗਰ ’ਚ ਆਯੋਜਿਤ ਕੀਤੀ ਗਈ ਸਕਾਈ ਰਨਿੰਗ ਮੁਕਾਬਲੇਬਾਜ਼ੀ
Tuesday, Dec 28, 2021 - 04:52 PM (IST)
ਸ਼੍ਰੀਨਗਰ– ਭਾਰਤ ਦੀ ਸਕਾਈ ਰਨਿੰਗ ਐਸੋਸੀਏਸ਼ਨ ਨੇ ਸ਼੍ਰੀਨਗਰ ’ਚ ਇਕ ਦੌੜ ਮੁਕਾਬਲੇਬਾਜ਼ੀ ਆਯੋਜਿਤ ਕੀਤੀ। ਇਸ ਨੂੰ ਕਸ਼ਮੀਰ ’ਚ ਨਸ਼ਾ ਮੁਕਤ ਮੁਹਿੰਮ ਤਹਿਤ ਆਯੋਜਿਤ ਕੀਤਾ ਗਿਆ ਅਤੇ ਕਰੀਬ 400 ਲੋਕਾਂ ਨੇ ਇਸ ਵਿਚ ਭਾਗ ਲਿਆ। ਇਹ ਮੁਕਾਬਲੇਬਾਜ਼ੀ ਵਾਈਟ ਗਲੋਬ ਨਾਮ ਦੇ ਇਕ ਐੱਨ.ਜੀ.ਓ. ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ। ਇਸ ਨੂੰ ਦੋ ਹਿੱਸਿਆਂ ’ਚ ਰੱਖਿਆ ਗਿਆ, ਜਿਸ ਵਿਚ ਸੀਨੀਅਰ ਅਤੇ ਜੂਨੀਅਰ ਸ਼੍ਰੇਣੀ ਸੀ।
ਰੇਸ ’ਚ ਹਿੱਸਾ ਲੈਣ ਵਾਲੇ ਅਹਿਮਦ ਨੇ ਕਿਹਾ ਕਿ ਅਜਿਹੇ ਹੋਰ ਵੀ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਣ ਅਤੇ ਉਨ੍ਹਾਂ ’ਚ ਇਕ ਹਾਂ-ਪੱਖੀ ਸੰਦੇਸ਼ ਜਾਵੇ। ਉਨ੍ਹਾਂ ਕਿਹਾ ਕਿ ਫਿਟ ਰਹਿਣ ਵਲ ਧਿਆਨ ਹੋਵੇਗਾ ਤਾਂ ਨੇਸ਼ੇ ਵਲ ਕੋਈ ਨਹੀਂ ਜਾਵੇਗਾ।
ਰਾਜਸਥਾਨ ਦੀ ਸਰਿਤਾ, ਜੋ ਕਿ ਮੁਕਾਬਲੇਬਾਜ਼ੀ ’ਚ ਭਾਗਲੈ ਰਹੀ ਸੀ, ਨੇ ਕਿਹਾ ਕਿ ਇਸ ਨਾਲ ਮਹਿਲਾ ਸਸ਼ਕਤੀਕਰਨ ਦਾ ਮੌਕਾ ਮਿਲਦਾ ਹੈ ਅਤੇ ਜਨਾਨੀਆਂ ਲਈ ਮੌਕੇ ਹਨ ਕਿ ਉਹ ਘਰੋਂ ਬਾਹਰ ਨਿਕਲਣ ਅਤੇ ਫਿਟ ਰਹਿਣ ਵਲ ਧਿਆਨ ਦੇਣ। ਦੱਸ ਦੇਈਏ ਕਿ ਇਸ ਦੌੜ ’ਚ ਦੇਸ਼ ਦੇ ਕਈ ਸੂਬਿਆਂ ਤੋਂ ਲੋਕ ਆਏ ਸਨ।