ਨਸ਼ੇ ''ਚ ਟੱਲੀ ਵਿਦੇਸ਼ੀ ਔਰਤ ਨੇ ਸੜਕ ''ਤੇ ਕੀਤਾ ਡਰਾਮਾ (ਵੀਡੀਓ)

08/30/2015 9:15:35 PM

ਅੰਬਾਲਾ- ਅੰਬਾਲਾ ਦੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ''ਤੇ ਇੱਕ ਵਿਦੇਸ਼ੀ ਔਰਤ ਨੇ ਖੂਬ ਹੰਗਾਮਾ ਕੀਤਾ। ਨਸ਼ੇ ''ਚ ਟੱਲੀ ਮਹਿਲਾ ਹਾਈਵੇ ਵਿਚਕਾਰ ਬੈਠ ਗਈ। ਉਸ ਵਿਦੇਸ਼ੀ ਔਰਤ ਨੇ 1 ਘੰਟੇ ਤੱਕ ਉਥੇ ਹੰਗਾਮਾ ਕੀਤਾ। ਜਾਮ ''ਚ ਫਸੇ ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ''ਤੇ ਉਥੇ ਪਹੁੰਚੀ ਪੁਲਸ ਨੇ ਉਸ ਔਰਤ ਨੂੰ ਕਾਫੀ ਸਮਝਾਇਆ ਪਰ ਮਹਿਲਾ ਉਥੋਂ ਉੱਠਣ ਦਾ ਨਾਂ ਨਹੀਂ ਲੈ ਰਹੀ ਸੀ। ਹਾਈਵੇ ''ਤੇ ਤਕਰੀਬਨ 1 ਘੰਟਾ ਜਾਮ ਲੱਗਾ ਰਿਹਾ, ਜਿਸ ਤੋਂ ਬਾਅਦ ਜਾਮ ''ਚ ਫਸੇ ਲੋਕਾਂ ਨੇ ਪੁਲਸ ਨਾਲ ਮਿਲ ਕੇ ਮਹਿਲਾ ਨੂੰ ਐਂਬੂਲੈਂਸ ''ਚ ਬਿਠਾ ਕੇ ਹਸਪਤਾਲ ਭਿਜਵਾਇਆ।
ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਮਹਿਲਾ ਨਸ਼ੇ ''ਚ ਟੱਲੀ ਸੀ ਅਤੇ ਉਹ ਸੜਕ ਵਿਚਕਾਰ ਬੈਠ ਕੇ ਹੰਗਾਮਾ ਕਰਨ ਲੱਗ ਪਈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਔਰਤ ਦੇ ਡਰਾਮੇ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਔਰਤ ਕਾਰਨ ਸੜਕ ''ਤੇ ਲੱਗੇ ਜਾਮ ''ਚ ਉਨ੍ਹਾਂ ਨੂੰ ਕਾਫੀ ਦੇਰ ਤੱਕ ਉਥੇ ਰੁਕਣਾ ਪਿਆ। ਫਿਲਹਾਲ ਇਹ ਮਹਿਲਾ ਕੌਣ ਹੈ ਅਤੇ ਹਾਈਵੇ ਤੱਕ ਕਿਸ ਤਰ੍ਹਾਂ ਪਹੁੰਚੀ। ਇਸ ਬਾਰੇ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News