ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ

Monday, Jul 25, 2022 - 03:32 PM (IST)

ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ

ਨਵੀਂ ਦਿੱਲੀ– ਦ੍ਰੌਪਦੀ ਮੁਰਮੂ ਦੇਸ਼ ਦੀ ਨਵੀਂ ਰਾਸ਼ਟਰਪਤੀ ਬਣ ਗਈ ਹੈ। ਉਹ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਹੈ। ਅੱਜ ਤੋਂ ਸਰਕਾਰ ਦੇ ਸਾਰੇ ਕੰਮ ਉਨ੍ਹਾਂ ਦੇ ਨਾਂ ਤੋਂ ਹੋਣਗੇ। ਸੌਖੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਫ਼ੈਸਲੇ ਭਾਵੇਂ ਹੀ ਕੇਂਦਰ ਸਰਕਾਰ ਲਵੇਗੀ ਪਰ ਉਸ ’ਤੇ ਮੋਹਰ ਰਾਸ਼ਟਰਪਤੀ ਦੀ ਹੋਵੇਗੀ। ਹਾਲਾਂਕਿ ਰਾਸ਼ਟਰਪਤੀ ਬਿਨਾਂ ਕੇਂਦਰੀ ਮੰਤਰੀ ਮੰਡਲ ਦੀ ਸਲਾਹ ਦੇ ਆਪਣੀਆਂ ਸ਼ਕਤੀਆਂ ਨੂੰ ਪ੍ਰਯੋਗ ਨਹੀਂ ਕਰ ਸਕਦਾ।  ਭਾਰਤ ਦੀ 15ਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੋਲ ਬਿੱਲਾਂ ਨੂੰ ਲਾਗੂ ਕਰਨ, ਦਇਆ ਮੁਆਫ਼ੀ ਦੇਣ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਪਰੀਸ਼ਦ ਦੀ ਸਿਫਾਰਿਸ਼ ’ਤੇ ਸੂਬਿਆਂ ਅਤੇ ਦੇਸ਼ ’ਚ ਐਮਰਜੈਂਸੀ ਦਾ ਐਲਾਨ ’ਤੇ ਦਸਤਖ਼ਤ ਕਰਨ ਦਾ ਅਧਿਕਾਰ ਹੋਵੇਗਾ। 

ਇਹ ਵੀ ਪੜ੍ਹੋ- ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਰਾਸ਼ਟਰਪਤੀ ਕੋਲ ਹੋਣਗੀਆਂ ਇਹ ਸ਼ਕਤੀਆਂ-

ਉਹ ਬਿੱਲਾਂ ਨੂੰ ਮਨਜ਼ੂਰੀ ਦੇ ਸਕਦੀ ਹੈ, ਮੁਆਫ਼ੀ ਦੇ ਸਕਦੀ ਹੈ, ਕੁਝ ਮਾਮਲਿਆਂ ’ਚ ਸਜ਼ਾ ਤੋਂ ਰਾਹਤ, ਉਸ ’ਚ ਕਟੌਤੀ ਜਾਂ ਫਿਰ ਉਸ ਨੂੰ ਮੁਲਤਵੀ ਕਰ ਸਕਦੀ ਹੈ। ਜਦੋਂ ਕਿਸੇ ਸੂਬੇ ’ਚ ਸੰਵਿਧਾਨਕ ਤੰਤਰ ਫੇਲ੍ਹ ਹੋ ਜਾਂਦਾ ਹੈ, ਉਦੋਂ ਰਾਸ਼ਟਰਪਤੀ ਉਸ ਸੂਬੇ ਦੀ ਸਰਕਾਰ ਦੇ ਸਾਰੇ ਜਾਂ ਚੁਨਿੰਦਾ ਕੰਮਾਂ ਨੂੰ ਆਪਣੇ ਹੱਥਾਂ ’ਚ ਲੈ ਸਕਦੀ ਹੈ। ਰਾਸ਼ਟਰਪਤੀ ਜੇਕਰ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਦੇਸ਼ ’ਚ ਇਕ ਗੰਭੀਰ ਐਮਰਜੈਂਸੀ ਵਰਗੀ ਸਥਿਤੀ ਹੈ, ਜਿਸ ਨਾਲ ਭਾਰਤ ਜਾਂ ਉਸ ਦੇ ਖੇਤਰ ਦੇ ਕਿਸੇ ਵੀ ਹਿੱਸੇ ਦੀ ਸੁਰੱਖਿਆ ਨੂੰ ਖ਼ਤਰਾ ਹੈ, ਤਾਂ ਉਹ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਸਕਦੀ ਹੈ।

PunjabKesari

ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ?

ਰਾਸ਼ਟਰਪਤੀ ਅਹੁਦੇ ਨੂੰ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਕਿਹਾ ਜਾਂਦਾ ਹੈ। ਰਾਸ਼ਟਪਤੀ ਨੂੰ ਹਰ ਮਹੀਨੇ 5 ਲੱਖ ਰੁਪਏ ਤਨਖ਼ਾਹ ਦੇ ਰੂਪ ’ਚ ਮਿਲਦੇ ਹਨ। ਸਾਲ 2017 ਤੱਕ ਰਾਸ਼ਟਰਪਤੀ ਨੂੰ 1.5 ਲੱਖ ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਸਾਲ 2018 ’ਚ ਇਸ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।

ਤਨਖ਼ਾਹ ਤੋਂ ਇਲਾਵਾ ਸਹੂਲਤਾਂ ਅਤੇ ਸਹੂਲਤਾਂ?

ਜ਼ਿੰਦਗੀ ਭਰ ਲਈ ਮੁਫਤ ਇਲਾਜ, ਰਿਹਾਇਸ਼, ਮੁਫਤ ਯਾਤਰਾ ਸ਼ਾਮਲ ਹੈ। ਰਾਸ਼ਟਰਪਤੀ ਨੂੰ ਰਹਿਣ ਲਈ 5 ਏਕੜ ਦਾ ਰਾਸ਼ਟਰਪਤੀ ਭਵਨ ਮਿਲਿਆ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਵੱਡੇ ਨਿਵਾਸਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੁਨੀਆ ਦੇ ਕਿਸੇ ਵੀ ਦੇਸ਼ ਦੀ ਮੁਫਤ ਯਾਤਰਾ ਕਰ ਸਕਦੇ ਹਨ। ਰਾਸ਼ਟਰਪਤੀ ਦੇ ਆਵਾਸ, ਸਟਾਫ਼, ਭੋਜਨ ਅਤੇ ਮਹਿਮਾਨਾਂ ਦੀ ਮੇਜ਼ਬਾਨੀ ਆਦਿ ’ਤੇ ਸਰਕਾਰ ਹਰ ਸਾਲ ਕਰੀਬ 2.25 ਕਰੋੜ ਰੁਪਏ ਖਰਚ ਕਰਦੀ ਹੈ। ਰਾਸ਼ਟਰਪਤੀ ਤਿੰਨੋਂ ਸੈਨਾਵਾਂ ਦਾ ਸੁਪਰੀਮ ਕਮਾਂਡਰ ਹੁੰਦਾ ਹੈ। 

PunjabKesari

ਲੋਕ ਸਭਾ ਨੂੰ ਭੰਗ ਕਰਨ ਦਾ ਵੀ ਅਧਿਕਾਰ

ਭਾਰਤ ਦੇ ਰਾਸ਼ਟਰਪਤੀ ਨੂੰ ਸੰਵਿਧਾਨ ਦੀ ਧਾਰਾ-61 ’ਚ ਤੈਅ ਪ੍ਰਕਿਰਿਆ ਅਨੁਸਾਨ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ, ਉੱਪ ਰਾਸ਼ਟਰਪਤੀ ਨੂੰ ਸੰਬੋਧਿਤ ਤਿਆਗ ਪੱਤਰ ਲਿਖ ਕੇ ਅਸਤੀਫ਼ਾ ਦੇ ਸਕਦਾ ਹੈ ਜਾਂ ਫਿਰ ਅਧੀਨ ਅਧਿਕਾਰੀਆਂ ਜ਼ਰੀਏ ਇਸ ਸ਼ਕਤੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਸੰਵਿਧਾਨਕ ਵਿਵਸਥਾਵਾਂ ਤਹਿਤ ਰਾਸ਼ਟਰਪਤੀ ਕੋਲ ਕੇਂਦਰੀ ਮੰਤਰੀ ਪਰੀਸ਼ਦ ਦੀ ਸਿਫਾਰਿਸ਼ ਦੇ ਆਧਾਰ ’ਤੇ ਲੋਕ ਸਭਾ ਨੂੰ ਭੰਗ ਕਰਨ ਦਾ ਵੀ ਅਧਿਕਾਰ ਹੈ। 

ਇਹ ਵੀ ਪੜ੍ਹੋ- ਰਾਸ਼ਟਰਪਤੀ ਬਣਨਾ ਮੇਰੀ ਨਿੱਜੀ ਨਹੀਂ ਸਗੋਂ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ: ਦ੍ਰੌਪਦੀ ਮੁਰਮੂ

24 ਜੁਲਾਈ 2027 ਤੱਕ ਹੋਵੇਗਾ ਕਾਰਜਕਾਲ-

ਮੁਰਮੂ ਨੂੰ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਤਹਿਤ ਸੰਸਦ ਦੇ ਦੋਹਾਂ ਸਦਨਾਂ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਮਿਲਾ ਕੇ ਬਣੇ ਚੋਣ ਮੰਡਲ ਵਲੋਂ ਰਾਸ਼ਟਰਪਤੀ ਚੁਣਿਆ ਗਿਆ ਸੀ। ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ 24 ਜੁਲਾਈ 2027 ਤੱਕ ਲਈ ਹੋਵੇਗਾ। ਨਿਯਮਾਂ ਤਹਿਤ ਉਹ ਮੁੜ ਰਾਸ਼ਟਰਪਤੀ ਚੁਣੀ ਜਾ ਸਕਦੀ ਹੈ। ਹਾਲਾਂਕਿ ਦੇਸ਼ ’ਚ ਅਜੇ ਤੱਕ ਦੋ ਕਾਰਜਕਾਲ ਲਈ ਚੁਣੇ ਜਾਣ ਵਾਲੇ ਇਕਮਾਤਰ ਰਾਸ਼ਟਰਪਤੀ ਮਰਹੂਮ ਰਾਜਿੰਦਰ ਪ੍ਰਸਾਦ ਹਨ।

ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਦਾ ਰਾਸ਼ਟਰਪਤੀ ਬਣਨਾ ਭਾਰਤ ਲਈ ਇਕ ਇਤਿਹਾਸਕ ਪਲ: PM ਮੋਦੀ

 


author

Tanu

Content Editor

Related News