ਦ੍ਰੋਪਦੀ ਮੁਰਮੂ ਨੇ ਪ੍ਰੇਮਾਨੰਦ ਮਹਾਰਾਜ ਨਾਲ ਕੀਤੀ ਮੁਲਾਕਾਤ, ਜਨਮ ਦਿਨ ਦੀ ਦਿੱਤੀ ਵਧਾਈ
Friday, Mar 20, 2026 - 11:03 AM (IST)
ਮਥੁਰਾ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉੱਤਰ ਪ੍ਰਦੇਸ਼ ਦੇ ਆਪਣੇ ਦੌਰੇ ਦੇ ਦੂਜੇ ਦਿਨ ਸ਼ੁੱਕਰਵਾਰ ਸਵੇਰੇ ਸੰਤ ਪ੍ਰੇਮਾਨੰਦ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨਾਲ ਅਧਿਆਤਮਿਕ ਚਰਚਾ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ 19 ਮਾਰਚ ਤੋਂ ਉੱਤਰ ਪ੍ਰਦੇਸ਼ ਦੇ ਤਿੰਨ ਦਿਨਾ ਦੌਰੇ 'ਤੇ ਹਨ। ਵੀਰਵਾਰ ਨੂੰ ਅਯੁੱਧਿਆ 'ਚ ਦਰਸ਼ਨ-ਪੂਜਾ ਕਰਨ ਤੋਂ ਬਾਅਦ ਉਹ ਮਥੁਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮੰਦਰਾਂ 'ਚ ਪੂਜਾ ਕੀਤੀ ਅਤੇ ਕਈ ਹੋਰ ਪ੍ਰੋਗਰਾਮਾਂ 'ਚ ਹਿੱਸਾ ਲਿਆ।
ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਅਧਿਆਤਮਿਕ ਪ੍ਰੋਗਰਾਮਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ। ਰਾਸ਼ਟਰਪਤੀ ਰਾਧਾ ਕੇਲੀ ਕੁੰਜ ਸਥਿਤ ਸੰਤ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਪਹੁੰਚੀ, ਜਿੱਥੇ ਉਨ੍ਹਾਂ ਨੇ ਸੰਤ ਦੇ ਪ੍ਰਵਚਨ ਸੁਣੇ। ਇਹ ਹਫ਼ਤਾ ਇਸ ਵੀ ਵਿਸ਼ੇਸ਼ ਹੈ, ਕਿਉਂਕਿ ਵੀਰਵਾਰ ਨੂੰ ਸੰਤ ਪ੍ਰੇਮ ਮਹਾਰਾਜ ਜੀ ਦਾ ਜਨਮਦਿਨ ਸੀ। ਆਸ਼ਰਮ 'ਚ ਰਾਸ਼ਟਰਪਤੀ ਨੇ ਸੰਤ ਨਾਲ ਅਧਿਆਤਮਿਕ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ ਹੈ। ਸੰਤ ਪ੍ਰੇਮਾਨੰਦ ਨੇ ਪ੍ਰਸੰਨ ਮੁਦਰਾ 'ਚ 'ਰਾਧੇ-ਰਾਧੇ' ਕਹਿ ਕੇ ਉਨ੍ਹਾਂ ਦਾ ਪ੍ਰਣਾਮ ਸਵੀਕਾਰ ਕੀਤਾ। ਮੁਰਮੂ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
