''ਲੱਖਪਤੀ'' ਨਹੀਂ, ਹੁਣ ''ਕਰੋੜਪਤੀ ਦੀਦੀ'' ਬਣਾਉਣ ਵੱਲ ਧਿਆਨ ਦੇਵੇ ਦੇਸ਼..!'' ਰਾਸ਼ਟਰਪਤੀ ਮੁਰਮੂ
Thursday, Oct 15, 2026 - 05:21 PM (IST)
ਵਿਜੇਵਾੜਾ (ਏਜੰਸੀ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਵਿਜੇਵਾੜਾ ਦੇ ਪੁੰਨਮੀ ਘਾਟ 'ਤੇ ਆਯੋਜਿਤ ਰਾਸ਼ਟਰੀ ਸਰਸ ਮੇਲਾ-2026 'ਚ ਹਿੱਸਾ ਲਿਆ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ 2047 ਤੋਂ ਪਹਿਲਾਂ ਸਵੈ-ਨਿਰਭਰ ਬਣ ਸਕਦਾ ਹੈ। ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ (SHGs) ਰਾਹੀਂ ਪੇਂਡੂ ਔਰਤਾਂ ਦੇ ਵਧਦੇ ਆਰਥਿਕ ਸਸ਼ਕਤੀਕਰਨ 'ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਹੁਣ 'ਲਖਪਤੀ ਦੀਦੀ' ਤੋਂ ਅੱਗੇ ਵਧ ਕੇ 'ਕਰੋੜਪਤੀ ਦੀਦੀ' ਬਣਾਉਣ ਵਧਣਾ ਚਾਹੀਦਾ ਹੈ ਅਤੇ "ਕਰੋੜਪਤੀ ਦੀਦੀ" ਬਣਾਉਣ ਦੇ ਟੀਚੇ ਵੱਲ ਕੰਮ ਕਰਨਾ ਚਾਹੀਦਾ।
ਮੁਰਮੂ ਨੇ ਇੱਥੇ ਪੁੰਨਮੀ ਘਾਟ 'ਤੇ ਰਾਸ਼ਟਰੀ ਸਰਸ ਆਜੀਵਿਕਾ ਮੇਲੇ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਆਯੋਜਨ ਪਹਿਲੇ ਰਵਾਇਤੀ ਤੌਰ 'ਤੇ ਦਿੱਲੀ 'ਚ ਆਯੋਜਿਤ ਹੁੰਦਾ ਸੀ, ਪਰ ਪਹਿਲੀ ਵਾਰ ਇਹ ਕਿਸੇ ਦੱਖਣੀ ਭਾਰਤੀ ਰਾਜ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,"ਭਾਰਤ ਸਵੈ-ਨਿਰਭਰਤਾ ਵੱਲ ਵਧ ਰਿਹਾ ਹੈ। ਸਵੈ-ਸਹਾਇਤਾ ਸਮੂਹਾਂ ਰਾਹੀਂ ਪੇਂਡੂ ਔਰਤਾਂ ਦੇ ਵਧਦੇ ਆਰਥਿਕ ਸਸ਼ਕਤੀਕਰਨ ਨੂੰ ਦੇਖਦੇ ਹੋਏ, ਮੇਰਾ ਮੰਨਣਾ ਹੈ ਕਿ ਦੇਸ਼ 2047 ਤੋਂ ਪਹਿਲਾਂ ਇਸ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ।" ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਸਰਸ ਮੇਲਾ ਪੇਂਡੂ ਕਾਰੀਗਰਾਂ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਮਾਰਕੀਟਿੰਗ ਕਰਨ ਲਈ ਇਕ ਪਲੇਟਫਾਰਮ ਉਪਲੱਬਧ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਂਡੂ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਹਨ। ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾ ਮੈਂਬਰ ਹੁਣ ਤਕਨਾਲੋਜੀ ਅਤੇ ਵਿੱਤੀ ਗਤੀਵਿਧੀਆਂ 'ਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਮੁਰਮੂ ਨੇ ਪੇਂਡੂ ਆਜੀਵਿਕਾ ਮਿਸ਼ਨ ਦੇ ਤਹਿਤ ਸਵੈ-ਸਹਾਇਤਾ ਸਮੂਹਾਂ ਨੂੰ ਵਧੇਰੇ ਸਰੋਤ ਪ੍ਰਦਾਨ ਕਰਨ ਅਤੇ ਔਰਤਾਂ ਦੀ ਅਗਵਾਈ ਵਾਲੇ ਸੰਗਠਨਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਚੋਲਿਆਂ ਨੂੰ ਖ਼ਤਮ ਕਰ ਕੇ ਪੇਂਡੂ ਔਰਤਾਂ, ਖਾਸ ਕਰਕੇ ਮਹਿਲਾ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਸੁਤੰਤਰ ਬਣਨ 'ਚ ਮਦਦ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ, ਔਰਤਾਂ ਨੂੰ ਡਿਜੀਟਲ ਪਲੇਟਫਾਰਮਾਂ ਅਤੇ ਉਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ ਬਾਰੇ ਜਾਗਰੂਕ ਕਰਨਾ ਵੀ ਮਹੱਤਵਪੂਰਨ ਹੈ। ਰਾਸ਼ਟਰਪਤੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮੇਲੇ ਦਾ ਉਦਘਾਟਨ ਕੀਤਾ। ਇਹ ਮੇਲਾ 15 ਤੋਂ 31 ਅਕਤੂਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
