ਦਿੱਲੀ-NCR ਦੇ ਕਈ ਇਲਾਕਿਆਂ ''ਚ ਮੀਂਹ, ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

Sunday, Jan 06, 2019 - 08:52 AM (IST)

ਦਿੱਲੀ-NCR ਦੇ ਕਈ ਇਲਾਕਿਆਂ ''ਚ ਮੀਂਹ, ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

ਨਵੀਂ ਦਿੱਲੀ-ਦਿੱਲੀ 'ਚ ਅੱਧੀ ਰਾਤ ਤੋਂ ਮੀਂਹ ਨਾਲ ਤਾਪਮਾਨ 'ਚ ਪਹਿਲਾਂ ਦੇ ਮੁਤਾਬਕ ਜ਼ਿਆਦਾ ਗਿਰਾਵਟ ਹੋਣ ਦਾ ਅੰਦਾਜ਼ਾ ਹੈ। ਸ਼ਨੀਵਾਰ ਦੀ ਧੁੰਦ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਸ਼ਨੀਵਾਰ ਸ਼ਾਮ ਤੋਂ ਬਾਅਦ ਤੇਜ਼ ਹਵਾਵਾਂ ਅਤੇ ਗਰਜ ਨਾਲ ਹਲਕਾ ਮੀਂਹ ਪੈ ਸਕਦਾ ਹੈ। ਐਤਵਾਰ ਸਵੇਰੇ ਹਲਕੀ ਬੌਛਾਰ ਨਾਲ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੀਂਹ ਨਾਲ ਠੰਡ 'ਚ ਵਾਧਾ ਹੋਣ ਅਤੇ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ 'ਚ 7 ਜਨਵਰੀ ਤੱਕ ਵੱਖ-ਵੱਖ ਥਾਵਾਂ 'ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। ਸ਼ਨੀਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ 9 ਅਤੇ 10 ਜਨਵਰੀ ਤੱਕ ਵੱਧ ਤੋਂ ਵੱਧ ਤਾਪਮਾਨ 'ਚ 2-3 ਡਿਗਰੀ ਦੀ ਗਿਰਾਵਟ ਦੀ ਸੰਭਾਵਨਾ ਹੈ।

ਵਧੇਗੀ ਠੰਡ-
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਬਾਰਿਸ਼ ਨਾਲ ਦਿੱਲੀ ਅਤੇ ਨੇੜੇ ਦੇ ਇਲਾਕਿਆਂ 'ਚ ਠੰਡ ਵੱਧ ਜਾਵੇਗੀ। ਹੁਣ ਤੱਕ ਇਲਾਕਿਆਂ 'ਚ ਕੋਹਰਾ ਘੱਟ ਹੀ ਦੇਖਣ ਨੂੰ ਮਿਲਿਆ ਹੈ, ਜੋ ਕਿ ਹੁਣ ਹੋਰ ਵੱਧ ਜਾਵੇਗਾ। 

ਪ੍ਰਦੂਸ਼ਣ ਤੋਂ ਰਾਹਤ-
ਦੂਜੇ ਪਾਸੇ ਮੀਂਹ ਨਾਲ ਦਿੱਲੀ ਨੂੰ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੀਂਹ ਤੋਂ ਬਾਅਦ ਹਵਾਵਾਂ ਦੀ ਦਿਸ਼ਾ 'ਚ ਇਕ ਵਾਰ ਫਿਰ ਬਦਲਾਅ ਹੋਵੇਗਾ।


author

Iqbalkaur

Content Editor

Related News