ਦੇਸ਼ ਦੇ ਸਭ ਤੋਂ ਗਰੀਬ ਜ਼ਿਲ੍ਹਿਆਂ ''ਚ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹੇਗੀ ਸਰਕਾਰ : ਗਡਕਰੀ

Thursday, Nov 05, 2020 - 11:57 AM (IST)

ਦੇਸ਼ ਦੇ ਸਭ ਤੋਂ ਗਰੀਬ ਜ਼ਿਲ੍ਹਿਆਂ ''ਚ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹੇਗੀ ਸਰਕਾਰ : ਗਡਕਰੀ

ਨੈਸ਼ਨਲ ਡੈਕਸ: ਭਾਰਤ 'ਚ ਡਰਾਈਵਰਾਂ ਦੀ ਘਾਟ ਨੂੰ ਦੇਖਦੇ ਹੋਏ ਸਰਕਾਰ ਕਬਾਇਲੀ ਖੇਤਰਾਂ ਅਤੇ ਦੇਸ਼ ਦੇ 115 ਸਭ ਤੋਂ ਗਰੀਬ ਜ਼ਿਲ੍ਹਿਆ 'ਚ ਡਰਾਈਵਿੰਗ ਟ੍ਰੇਨਿੰਗ ਸੈਂਟਰ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਆਰਥਿਕ ਅਤੇ ਸਮਾਜਿਕ ਰੂਪ 'ਚ ਪਿੱਛੜੇ ਲੋਕਾਂ ਨੂੰ ਇਸ ਨਾਲ ਕਾਫ਼ੀ ਲਾਭ ਮਿਲੇਗਾ। ਗਰਡਕਰੀ ਨੇ ਦੱਸਿਆ ਕਿ ਦੇਸ਼ 'ਚ ਲਗਭਗ 22 ਲੱਖ ਡਰਾਈਵਰਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹਣਾ ਚਾਹੁੰਦੇ ਹਾਂ, ਖ਼ਾਸ ਕਰਕੇ ਕਬਾਇਲੀ ਖੇਤਰਾਂ 'ਚ। ਇਸ ਖੇਤਰ 'ਚ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੁੱਲ੍ਹਣ ਨਾਲ ਵਿਦਿਅਕ, ਸਮਾਜਿਕ ਅਤੇ ਆਰਥਿਕ ਰੂਪ ਪਿੱਛੜੇ ਲੋਕਾਂ ਨੂੰ ਇਸ 'ਚ ਫ਼ਾਇਦਾ ਮਿਲੇਗਾ। ਗਡਕਰੀ ਨੇ ਬੁੱਧਵਾਰ ਨੂੰ ਸਵੀਡਿੰਸ਼ ਦੂਤਾਵਾਸ ਅਤੇ ਆਟੋਮੇਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਆਯੋਜਿਤ ਇਕ ਵੇਬਿਨਾਰ 'ਚ ਉਨ੍ਹਾਂ ਕਿਹਾ ਕਿ ਕਬਾਇਲੀ ਅਤੇ 115 ਆਸ਼ਾਵਾਦੀ ਜ਼ਿਲ੍ਹਿਆਂ 'ਚ ਸਾਨੂੰ ਹੋਰ ਜ਼ਿਆਦਾ ਡਰਾਈਵਿੰਗ ਟ੍ਰੇਨਿੰਗ ਸੈਂਟਰ ਸ਼ੁਰੂ ਕਰਨ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼

ਇਸ ਦੇ ਨਾਲ ਹੀ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਸੜਕ ਸੁਰੱਖਿਆ ਬੋਰਡ ਨੂੰ ਕਾਨੂੰਨ ਮੰਤਰਾਲੇ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਮੰਤਰਾਲਾ ਜਲਦ ਹੀ ਬੋਰਡ 'ਚ ਵਿਅਕਤੀਆਂ ਦੀ ਨਿਯੁਕਤੀ ਕਰੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ 'ਚ ਦੁਰਘਟਨਾਵਾਂ ਇਸ ਕਰਕੇ ਵੀ ਹੋ ਰਹੀਆਂ ਹਨ ਕਿਉਂਕਿ ਡਰਾਈਵਰ ਥੱਕੇ ਹੋਏ ਹੁੰਦੇ ਹਨ ਅਤੇ ਦੇਸ਼ 'ਚ ਡਰਾਈਵਰਾਂ ਦੀ ਕਮੀ ਦੇ ਚੱਲਦੇ ਉਨ੍ਹਾਂ 'ਤੇ ਕੰਮ ਦਾ ਜ਼ਿਆਦਾ ਭਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਟਰੱਕ ਦਾ ਹੈਲਪਰ ਕੁਝ ਸਮੇਂ ਲਈ ਡਰਾਈਵਰ ਨੂੰ ਦੇਖਣ ਤੋਂ ਬਾਅਦ ਸੋਚਦਾ ਹੈ ਕਿ ਉਹ ਵੀ ਡਰਾਈਵਰ ਬਣ ਸਕਦਾ ਹੈ। ਇਸ ਕਾਰਨ ਸਾਨੂੰ ਹੋਰ ਜ਼ਿਆਦਾ ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹਣ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ : ਕੈਪਟਨ ਨੇ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਈ. ਡੀ. ਤੇ ਆਮਦਨ ਕਰ ਦੇ ਨੋਟਿਸ ਭੇਜਣ ਦੇ ਸਮੇਂ 'ਤੇ ਚੁੱਕੇ ਸਵਾਲ


author

Baljeet Kaur

Content Editor

Related News