ਸ਼ਰਾਬ ਪੀ ਕੇ ਫੌਜ ਦਾ ਟਰੱਕ ਚਲਾਉਣਾ ਬੇਹੱਦ ਗੰਭੀਰ ਅਪਰਾਧ : ਸੁਪਰੀਮ ਕੋਰਟ

Wednesday, Jan 26, 2022 - 02:08 AM (IST)

ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾਈ ਹਥਿਆਰਬੰਦ ਫੋਰਸ (ਪੀ. ਏ. ਸੀ.) ਦੇ ਜਵਾਨਾਂ ਨੂੰ ਲਿਜਾ ਰਹੇ ਟਰੱਕ ਨੂੰ ਸ਼ਰਾਬ ਦੇ ਨਸ਼ੇ ’ਚ ਚਲਾਉਣਾ ਇਕ ਬਹੁਤ ਹੀ ਗੰਭੀਰ ਅਪਰਾਧ ਹੈ ਅਤੇ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਅਨੁਸ਼ਾਸਿਤ ਫੋਰਸ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ


ਬੈਂਚ ਨੇ ਕਿਹਾ ਕਿ ਸਿਰਫ ਇਸ ਲਈ ਕਿ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਸੀ ਅਤੇ ਇਹ ਇਕ ਛੋਟੀ ਜਿਹੀ ਦੁਰਘਟਨਾ ਸੀ, ਨਰਮੀ ਵਿਖਾਉਣ ਦਾ ਆਧਾਰ ਨਹੀਂ ਹੋ ਸਕਦਾ। ਬੈਂਚ ਨੇ ਕਿਹਾ ਕਿ ਇਹ ਸੰਜੋਗ ਦੀ ਗੱਲ ਸੀ ਕਿ ਇਹ ਗੰਭੀਰ ਦੁਰਘਟਨਾ ਨਹੀਂ ਸੀ ਪਰ ਗੰਭੀਰ ਹੋ ਸਕਦੀ ਸੀ। ਜਦੋਂ ਕਰਮਚਾਰੀ ਪੀ. ਏ. ਸੀ. ਦੇ ਕਰਮਚਾਰੀਆਂ ਨੂੰ ਲੈ ਕੇ ਟਰੱਕ ਚਲਾ ਰਿਹਾ ਸੀ ਤਾਂ ਇਨ੍ਹਾਂ ਕਰਮਚਾਰੀਆਂ ਦੀ ਜ਼ਿੰਦਗੀ ਉਸ ਦੇ ਹੱਥਾਂ ਵਿਚ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਸ ਨੇ ਉਨ੍ਹਾਂ ਕਰਮਚਾਰੀਆਂ ਦੇ ਜੀਵਨ ਨਾਲ ਖਿਲਵਾੜ ਕੀਤਾ, ਜੋ ਡਿਊਟੀ ’ਤੇ ਸਨ। ਚੋਟੀ ਦੀ ਅਦਾਲਤ ਇਕ ਪੀ. ਏ. ਸੀ. ਚਾਲਕ (ਹੁਣ ਮ੍ਰਿਤਕ) ਦੀ ਅਪੀਲ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿਚ ਅਨੁਸ਼ਾਸਨਾਤਮਕ ਅਥਾਰਟੀ ਵੱਲੋਂ ਪਾਸ ਬਰਖਾਸਤਗੀ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਨੇ ਉਸ ਨੂੰ ਸ਼ਰਾਬ ਦੇ ਨਸ਼ੇ ’ਚ ਦੁਰਘਟਨਾ ਲਈ ਦੋਸ਼ੀ ਠਹਿਰਾਇਆ ਸੀ।

ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News