...ਜਦੋਂ ਬਾਈਡੇਨ ਦੇ ਕਾਫਲੇ ਦਾ ਡਰਾਈਵਰ ਪਹੁੰਚ ਗਿਆ ਕ੍ਰਾਊਨ ਪ੍ਰਿੰਸ UAE ਦੇ ਹੋਟਲ, ਜਾਣੋ ਫਿਰ ਕੀ ਹੋਇਆ

09/10/2023 11:59:45 PM

ਨੈਸ਼ਨਲ ਡੈਸਕ : ਜੀ-20 ਸਿਖਰ ਸੰਮੇਲਨ ਦੌਰਾਨ ਪ੍ਰੋਟੋਕੋਲ ਦੀ ਉਲੰਘਣਾ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਕਾਫਲੇ ਦੀ ਇਕ ਕਾਰ ਨਵੀਂ ਦਿੱਲੀ ਦੇ ਇਕ ਹੋਟਲ 'ਚ ਦਾਖਲ ਹੋ ਗਈ। ਇਸ ਹੋਟਲ ਵਿੱਚ ਯੂਏਈ ਦੇ ਕ੍ਰਾਊਨ ਪ੍ਰਿੰਸ ਠਹਿਰੇ ਹੋਏ ਸਨ। ਸ਼ਨੀਵਾਰ ਸਵੇਰੇ ਹੋਟਲ ਤਾਜ 'ਚ ਸੁਰੱਖਿਆ ਦੀ ਉਲੰਘਣਾ ਕਾਰਨ ਸੁਰੱਖਿਆ ਏਜੰਸੀਆਂ ਹੈਰਾਨ ਰਹਿ ਗਈਆਂ।

ਇਹ ਵੀ ਪੜ੍ਹੋ : ਠਾਣੇ 'ਚ ਵਾਪਰਿਆ ਹਾਦਸਾ, 40 ਮੰਜ਼ਿਲਾ ਇਮਾਰਤ ਤੋਂ ਡਿੱਗੀ ਲਿਫਟ, 6 ਲੋਕਾਂ ਦੀ ਦਰਦਨਾਕ ਮੌਤ

ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਅਮਰੀਕੀ ਰਾਸ਼ਟਰਪਤੀ ਦੇ ਕਾਫਲੇ 'ਚ ਇਕ ਕਾਰ ਹੋਟਲ ਤਾਜ 'ਚ ਜਾ ਵੜੀ, ਜਿੱਥੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਠਹਿਰੇ ਹੋਏ ਸਨ। ਕਾਰ 'ਤੇ ਕਈ ਸਟਿੱਕਰ ਲੱਗੇ ਹੋਏ ਸਨ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਸੁਰੱਖਿਆ ਅਧਿਕਾਰੀਆਂ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ।

PunjabKesari

ਰਿਪੋਰਟ ਮੁਤਾਬਕ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਸ ਨੇ ਸਵੇਰੇ 9.30 ਵਜੇ ਆਈਟੀਸੀ ਮੌਰਿਆ ਪਹੁੰਚਣਾ ਸੀ, ਜਿੱਥੇ ਰਾਸ਼ਟਰਪਤੀ ਬਾਈਡੇਨ ਠਹਿਰੇ ਹੋਏ ਸਨ ਪਰ ਉਹ ਆਪਣੇ ਇਕ ਯਾਤਰੀ ਨਾਲ ਹੋਟਲ ਤਾਜ ਪਹੁੰਚ ਗਿਆ, ਜਿਸ ਨੂੰ ਉਸ ਨੇ ਲੋਥੀ ਅਸਟੇਟ ਖੇਤਰ ਤੋਂ ਰਿਸੀਵ ਕੀਤਾ ਸੀ। ਡਰਾਈਵਰ ਨੇ ਸੁਰੱਖਿਆ ਏਜੰਸੀਆਂ ਨੂੰ ਦੱਸਿਆ ਕਿ ਉਸ ਨੂੰ ਪ੍ਰੋਟੋਕੋਲ ਦੀ ਜਾਣਕਾਰੀ ਨਹੀਂ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024: NDA ਦੀ ਜਿੱਤ ਦਾ ਦਾਰੋਮਦਾਰ ਭਾਜਪਾ 'ਤੇ, 'INDIA' ਦੀਆਂ ਉਮੀਦਾਂ ਸਹਿਯੋਗੀ ਦਲਾਂ 'ਤੇ

PunjabKesari

ਵੀਅਤਨਾਮ ਪਹੁੰਚੇ ਬਾਈਡੇਨ

ਭਾਰਤ 'ਚ ਆਯੋਜਿਤ ਜੀ-20 ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਅਤਨਾਮ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਕਰੀਬ 24 ਘੰਟੇ ਰੁਕਣਾ ਹੈ। ਬਾਈਡੇਨ ਨੇ ਐਤਵਾਰ (10 ਸਤੰਬਰ) ਨੂੰ ਵੀਅਤਨਾਮ ਦੇ ਹਨੋਈ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਅਮਰੀਕਾ-ਚੀਨ ਸਬੰਧਾਂ 'ਤੇ ਖੁੱਲ੍ਹ ਕੇ ਗੱਲ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News