ਟਰੈਫਿਕ ਪੁਲਸ ਨੇ ਲਗਾਇਆ ਜ਼ੁਰਮਾਨਾ, ਡਰਾਈਵਰ ਨੇ ਖੁਦ ਨੂੰ ਲਗਾਈ ਅੱਗ

Thursday, Jan 25, 2018 - 12:03 PM (IST)

ਟਰੈਫਿਕ ਪੁਲਸ ਨੇ ਲਗਾਇਆ ਜ਼ੁਰਮਾਨਾ, ਡਰਾਈਵਰ ਨੇ ਖੁਦ ਨੂੰ ਲਗਾਈ ਅੱਗ

ਚੇਨਈ— ਇੱਥੇ ਕਥਿਤ ਤੌਰ 'ਤੇ ਆਪਣੀ ਸੀਟ ਬੈਲਟ ਨਾ ਬੰਨ੍ਹਣ ਲਈ ਲਗਾਏ ਗਏ ਜ਼ੁਰਮਾਨੇ ਨੂੰ ਲੈ ਕੇ ਟਰੈਫਿਕ ਪੁਲਸ ਨਾਲ ਹੋਈ ਬਹਿਸ ਤੋਂ ਬਾਅਦ ਇਕ ਕੈਬ ਚਾਲਕ ਨੇ ਖੁਦ ਨੂੰ ਸ਼ਰੇਆਮ ਅੱਗ ਲਗਾ ਲਈ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੇ 21 ਸਾਲਾ ਮਣੀਕੰਦਨ ਨੂੰ ਇਕ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਤਿਰੂਨੇਲਵੇਲੀ ਜ਼ਿਲੇ ਦੇ ਰਹਿਣ ਵਾਲੇ ਨੌਜਵਾਨ 'ਤੇ ਕਥਿਤ ਤੌਰ 'ਤੇ ਸੀਟ ਬੈਲਟ ਬੰਨ੍ਹੇ ਬਿਨਾਂ ਕਾਰ ਚਲਾਉਣ ਕਾਰਨ ਜ਼ੁਰਮਾਨਾ ਲਗਾਇਆ ਗਿਆ ਸੀ।
ਹਾਲਾਂਕਿ ਚਾਲਕ ਨੇ ਜ਼ੁਰਮਾਨੇ ਦਾ ਭੁਗਤਾਨ ਕਰ ਦਿੱਤਾ ਸੀ ਪਰ ਉਸ ਦੀ ਟਰੈਫਿਕ ਪੁਲਸ ਕਰਮਚਾਰੀਆਂ ਨਾਲ ਬਹਿਸ ਹੋ ਗਈ ਅਤੇ ਉਸ ਨੇ ਆਪਣੇ ਮੋਬਾਇਲ ਫੋਨ 'ਤੇ ਕਥਿਤ 'ਪੁਲਸ ਤਸੀਹੇ' ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕੀਤੀ। ਚਾਲਕ ਇਸ ਤੋਂ ਬਾਅਦ ਅਚਾਨਕ ਆਪਣੀ ਕਾਰ 'ਚੋਂ ਪੈਟਰੋਲ ਕੱਢ ਲਿਆਇਆ ਅਤੇ ਆਪਣੇ ਉੱਪਰ ਛਿੜਕ ਕੇ ਅੱਗ ਲਗਾ ਲਈ।


Related News