ਬੱਸ ਦੀ ਸੀਟ ''ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ''ਤਾ

Tuesday, Feb 11, 2025 - 12:54 AM (IST)

ਬੱਸ ਦੀ ਸੀਟ ''ਤੇ ਖਾਣਾ ਡਿੱਗਣ ਕਾਰਨ ਡਰਾਈਵਰ-ਕੰਡਕਟਰ ਨੂੰ ਆਇਆ ਗੁੱਸਾ, ਯਾਤਰੀ ਨੂੰ ਕੁੱਟ-ਕੁੱਟ ਕੇ ਮਾਰ''ਤਾ

ਨਵੀਂ ਦਿੱਲੀ : ਦਿੱਲੀ ਦੇ ਬਵਾਨਾ ਇਲਾਕੇ 'ਚ ਬੱਸ 'ਚ ਖਾਣਾ ਡਿੱਗਣ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਇਕ ਕੁੱਕ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਹੋਰ ਫਰਾਰ ਹਨ। ਮੁਲਜ਼ਮਾਂ ਵਿੱਚ ਬੱਸ ਡਰਾਈਵਰ ਤੇ ਉਸ ਦੇ 2 ਸਾਥੀ ਵੀ ਸ਼ਾਮਲ ਹਨ, ਜਿਨ੍ਹਾਂ ਲਈ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ।

ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮ੍ਰਿਤਕ ਦੀ ਪਛਾਣ ਮਨੋਜ ਉਰਫ਼ ਬਾਬੂ ਵਾਸੀ ਨਰੇਲਾ ਵਜੋਂ ਹੋਈ ਹੈ, ਜੋ ਵਿਆਹਾਂ ਵਿੱਚ ਕੁੱਕ ਦਾ ਕੰਮ ਕਰਦਾ ਸੀ। 1 ਫਰਵਰੀ ਦੀ ਰਾਤ ਨੂੰ ਉਹ ਆਪਣੇ ਸਾਥੀ ਦਿਨੇਸ਼ ਨਾਲ ਸੁਲਤਾਨਪੁਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਖਾਣਾ ਬਣਾਉਣ ਤੋਂ ਬਾਅਦ ਬਚਿਆ ਹੋਇਆ ਖਾਣਾ ਪੈਕ ਕਰਕੇ ਬੱਸ ਵਿੱਚ ਸਵਾਰ ਹੋ ਗਿਆ ਸੀ। ਬੱਸ 'ਚ ਸਫਰ ਕਰਦੇ ਸਮੇਂ ਅਚਾਨਕ ਸੀਟ 'ਤੇ ਕੁਝ ਖਾਣਾ ਡਿੱਗ ਗਿਆ, ਜਿਸ ਕਾਰਨ ਬੱਸ ਡਰਾਈਵਰ, ਕੰਡਕਟਰ ਅਤੇ ਉਨ੍ਹਾਂ ਦਾ ਸਾਥੀ ਗੁੱਸੇ 'ਚ ਆ ਗਿਆ। ਉਨ੍ਹਾਂ ਨੇ ਦਿਨੇਸ਼ ਨੂੰ ਬਵਾਨਾ ਚੌਕ 'ਤੇ ਛੱਡ ਦਿੱਤਾ, ਪਰ ਮਨੋਜ ਨੂੰ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜ਼ਬਰਦਸਤੀ ਆਪਣੀ ਕਮੀਜ਼ ਨਾਲ ਸੀਟ ਸਾਫ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਪੁਣੇ 'ਚ ਨਹੀਂ ਰੁਕ ਰਿਹਾ GBS ਦਾ ਕਹਿਰ, ਇਕ ਹੋਰ 37 ਸਾਲਾ ਵਿਅਕਤੀ ਦੀ ਮੌਤ

ਮੁਲਜ਼ਮ ਇਸੇ 'ਤੇ ਨਹੀਂ ਰੁਕੇ, ਉਨ੍ਹਾਂ ਨੇ ਮਨੋਜ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬੱਸ ਡਰਾਈਵਰ ਅਸ਼ੋਕ ਉਰਫ ਆਸ਼ੂ ਨੇ ਲੋਹੇ ਦੀ ਰਾਡ ਨਾਲ ਉਸ ਦੇ ਗੁਪਤ ਅੰਗ 'ਤੇ ਹਮਲਾ ਕਰ ਦਿੱਤਾ। ਜਦੋਂ ਮਨੋਜ ਬੇਹੋਸ਼ ਹੋ ਗਿਆ ਤਾਂ ਮੁਲਜ਼ਮ ਉਸ ਨੂੰ ਬਵਾਨਾ ਫਲਾਈਓਵਰ ਨੇੜੇ ਸੁੱਟ ਕੇ ਫ਼ਰਾਰ ਹੋ ਗਏ।

ਪੁਲਸ ਨੇ ਇੰਝ ਸੁਲਝਾਈ ਗੁੱਥੀ
2 ਫਰਵਰੀ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਅਣਪਛਾਤਾ ਵਿਅਕਤੀ ਬੇਹੋਸ਼ ਪਿਆ ਹੈ। ਸ਼ੁਰੂਆਤੀ ਤੌਰ 'ਤੇ ਪੁਲਸ ਨੇ ਸੋਚਿਆ ਕਿ ਉਹ ਬੇਘਰ ਵਿਅਕਤੀ ਸੀ ਕਿਉਂਕਿ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਸਨ। ਪਰ ਜਦੋਂ ਮਨੋਜ ਦੇ ਭਰਾ ਜਤਿੰਦਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਤਾਂ ਉਸ ਦੀ ਪਛਾਣ ਹੋ ਗਈ। 5 ਫਰਵਰੀ ਨੂੰ ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਮਨੋਜ ਦੀ ਮੌਤ ਅੰਦਰੂਨੀ ਸੱਟਾਂ ਕਾਰਨ ਹੋਈ ਹੈ। ਇਸ ਤੋਂ ਬਾਅਦ ਪੁਲਸ ਨੇ ਜਾਂਚ ਤੇਜ਼ ਕਰਦੇ ਹੋਏ 24 ਸਾਲਾ ਮੁਲਜ਼ਮ ਕੰਡਕਟਰ ਸੁਸ਼ਾਂਤ ਸ਼ਰਮਾ ਨੂੰ ਕਰਾਲਾ ਪਿੰਡ ਤੋਂ ਗ੍ਰਿਫਤਾਰ ਕਰ ਲਿਆ। ਫਿਲਹਾਲ ਬੱਸ ਡਰਾਈਵਰ ਆਸ਼ੂ ਅਤੇ ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਮਸਕਟ 'ਚ ਜੈਸ਼ੰਕਰ ਨਾਲ ਕਰ ਸਕਦੇ ਹਨ ਮੁਲਾਕਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News