ਭਾਰਤ ''ਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਲਈ ਅਮਰੀਕੀ ਸੰਸਥਾਂ ਦੇਵੇਗੀ 80 ਕਰੋੜ ਰੁਪਏ

Monday, Mar 26, 2018 - 10:01 PM (IST)

ਭਾਰਤ ''ਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਲਈ ਅਮਰੀਕੀ ਸੰਸਥਾਂ ਦੇਵੇਗੀ 80 ਕਰੋੜ ਰੁਪਏ

ਨਵੀਂ ਦਿੱਲੀ—ਅਮਰੀਕੀ ਸਰਕਾਰ ਦੀ ਵਿਕਾਸ ਵਿੱਤ ਸੰਸਥਾ ਭਾਰਤ 'ਚ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਲਈ 80 ਕਰੋੜ ਰੁਪਏ ਦਾ ਕਰਜ਼ ਮੁਹੱਈਆ ਕਰੇਗੀ। ਅਮਰੀਕੀ ਐਬੈਂਸੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਪ੍ਰਾਜੈਕਟ ਅਧੀਨ ਹੇਠਲੇ ਅਤੇ ਮੱਧ ਵਰਗ ਦੇ ਲੋਕਾਂ ਤਕ ਸਵੱਛ ਪਾਣੀ ਦੀ ਪਹੁੰਚ ਨੂੰ ਵਧਾਵਾ ਦਿੱਤਾ ਜਾਵੇਗਾ।
ਓਵਰਸ਼ੀਜ ਪ੍ਰਾਈਵੇਟ ਇੰਵੇਸਟਮੈਂਟ ਕਾਰਪੋਰੇਸ਼ਨ ਵਲੋਂ ਇਹ ਕਰਜ਼ਾ ਵਾਟਰ ਹੈਲਥ ਇੰਟਰਨੈਸ਼ਨਲ ਇੰਕ ਆਫ ਕੈਲੀਫੋਰਨੀਆ ਦੀ ਸਹਾਇਕ ਕੰਪਨੀ ਵਾਟਰਹੈਲਥ ਇੰਡੀਆ ਪ੍ਰਾਈਵੇਟ ਲਿਮ. ਨੂੰ ਦਿੱਤਾ ਜਾਵੇਗਾ। ਇਸ ਦੌਰਾਨ ਭਾਰਤ 'ਚ 900 ਵਿਕੇਂਦਰਕਕ੍ਰਿਤ ਪਲਾਟਾਂ ਦੀ ਸਥਾਪਨਾ ਲਈ ਫੰਡ ਦਿੱਤਾ ਜਾਵੇਗਾ। ਅਮਰੀਕੀ ਐਂਬੈਸੀ ਨੇ ਬਿਆਨ 'ਚ ਕਿਹਾ ਕਿ ਇਹ ਮਸ਼ੀਨਾਂ ਸਾਈਟ 'ਤੇ ਹੀ ਪਾਣੀ ਨੂੰ ਸ਼ੁੱਧ ਕਰਨਗੀਆਂ। ਇਸ ਪਾਣੀ ਨੂੰ ਬੋਤਲਬੰਦ ਪਾਣੀ ਤੋਂ 3-4 ਗੁਣਾ ਘੱਟ ਮੁੱਲ 'ਤੇ ਵੇਚਿਆ ਜਾਵੇਗਾ।
ਇਹ ਵਾਟਰਹੈਲਥ ਮਸ਼ੀਨਾਂ (ਡਬਲਯੂ. ਵੀ. ਐਮ.) ਰੇਲਵੇ ਸਟੇਸ਼ਨਾਂ, ਬੱਸ ਸਟੇਸ਼ਨਾਂ, ਸ਼ਾਪਿੰਗ ਮਾਲ, ਸਰਵਜਨਕ ਅਤੇ ਨਿਜੀ ਸਥਾਨਾਂ 'ਚ ਲਗਾਏ ਜਾਣਗੇ। ਉਪਭੋਗਤਾ 300 ਐੱਮ. ਐੱਲ. ਤੋਂ ਲੈ ਕੇ 5 ਲੀਟਰ ਪਾਣੀ ਖਰੀਦ ਸਕਣਗੇ।
 


Related News