ਸ਼੍ਰੀਲੰਕਾ ਦੇ ਸਮੁੰਦਰੀ ਰਸਤੇ ’ਚ ਸੁੱਟਿਆ 32 ਕਿਲੋ ਸੋਨਾ ਬਰਾਮਦ

06/02/2023 2:19:24 PM

ਚੇਨਈ, (ਭਾਸ਼ਾ)- ਕੋਸਟ ਗਾਰਡ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਅਤੇ ਕਸਟਮ ਵਿਭਾਗ ਦੀ ਸਾਂਝੀ ਮੁਹਿੰਮ ਵਿਚ ਸਮੁੰਦਰ ’ਚ ਸੁੱਟਿਆ ਗਿਆ 32 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਇਕ ਅਧਿਕਾਰਕ ਪ੍ਰੈੱਸ ਰਿਲੀਜ਼ ’ਚ ਇਹ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਕ ਕਰੀਬ 20.20 ਕਰੋੜ ਰੁਪਏ ਕੀਮਤ ਦਾ ਸੋਨਾ ਸਮੱਗਲਿੰਗ ਕਰ ਕੇ ਭਾਰਤ ਤੋਂ ਸ਼੍ਰੀਲੰਕਾ ਲਿਜਾਇਆ ਜਾ ਰਿਹਾ ਸੀ। 

PunjabKesari

ਇਹ ਜ਼ਬਤੀ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਸਬੰਧ ’ਚ ਡੀ. ਆਰ. ਆਈ. ਦੀ ਇਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ, ਜਿਸ ਤੋਂ ਬਾਅਦ 30 ਮਈ ਨੂੰ ਭਾਰਤੀ ਕੋਸਟ ਗਾਰਡ ਅਤੇ ਡੀ. ਆਰ. ਆਈ. ਵੱਲੋਂ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਸਮੱਗਲਰਾਂ ਨੇ ਸੋਨਾ ਸਮੁੰਦਰ ’ਚ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਗੋਤਾਖੋਰਾਂ ਨੇ ਇਸਦਾ ਪਤਾ ਲਾਇਆ।


Rakesh

Content Editor

Related News