DRI ਨੇ 362 ਟਨ ਤੋਂ ਵੱਧ ਪਾਕਿਸਤਾਨੀ ਸੁੱਕੀ ਖਜੂਰ ਕੀਤੀ ਜ਼ਬਤ

Monday, Sep 14, 2026 - 04:22 PM (IST)

DRI ਨੇ 362 ਟਨ ਤੋਂ ਵੱਧ ਪਾਕਿਸਤਾਨੀ ਸੁੱਕੀ ਖਜੂਰ ਕੀਤੀ ਜ਼ਬਤ

ਨਵੀਂ ਦਿੱਲੀ (ਏਜੰਸੀ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਪਾਕਿਸਤਾਨ ਤੋਂ ਆਯਾਤ 'ਤੇ ਲਗਾਈ ਗਈ ਪਾਬੰਦੀ ਨੂੰ ਅਣਦੇਖਾ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ 362 ਟਨ ਤੋਂ ਵੱਧ ਪਾਕਿਸਤਾਨ ਦੀ ਸੁੱਕੀ ਖਜੂਰ ਜ਼ਬਤ ਕੀਤੀ ਹੈ। ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਕਾਰਵਾਈ 'ਆਪਰੇਸ਼ਨ ਡੀਪ ਮੈਨੀਫੈਸਟ' ਦੇ ਅਧੀਨ ਕੀਤੀ ਗਈ ਹੈ। ਡੀਆਰਆਈ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਨਾਸਿਕ ਸਥਿਤ ਸੀਐੱਫਐੱਸ ਅੰਬਡ 'ਚ ਮੁੰਬਈ ਦੀ ਇਕ ਫਰਮ ਵਲੋਂ ਆਯਾਤ ਕੀਤੀ ਸੁੱਕੀ ਖਜੂਰ ਦੇ 13 ਕੰਟੇਨਰਾਂ ਨੂੰ ਜ਼ਬਤ ਕੀਤਾ।

ਮੰਤਰਾਲਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ, ਇਹ ਖੇਪ ਸੰਯੁਕਤ ਅਰਬ ਅਮੀਰਾਤ ਦੇ ਜੇਬੇਲ ਅਲੀ ਬੰਦਰਗਾਹ ਤੋਂ ਭਾਰਤ ਪਹੁੰਚੀ ਸੀ ਅਤੇ ਆਯਾਤ ਦਸਤਾਵੇਜ਼ਾਂ 'ਚ ਸੰਯੁਕਤ ਅਰਬ ਅਮੀਰਾਤ ਨੂੰ ਮੂਲ ਦੇਸ਼ ਐਲਾਨ ਕੀਤਾ ਗਿਆ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮਾਲ ਦੇ ਪਾਕਿਸਤਾਨ ਮੂਲ ਨੂੰ ਲੁਕਾਉਣ ਲਈ ਯੋਜਨਾਬੱਧ ਟਰਾਂਸਸ਼ਿਪਮੈਂਟ ਵਿਵਸਥਾ ਕੀਤੀ ਗਈ ਸੀ। ਸੁੱਕੀ ਖਜੂਰ ਨੂੰ ਪਹਿਲੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੋਂ ਜੇਬੇਲ ਅਲੀ ਭੇਜਿਆ ਗਿਆ। ਉੱਥੇ ਮਾਲ ਨੂੰ ਦੂਜੇ ਕੰਟੇਨਰਾਂ 'ਚ ਟਰਾਂਸਫਰ ਕਰ ਕੇ ਵੱਖ ਜਹਾਜ਼ ਰਾਹੀਂ ਭਾਰਤ ਭੇਜਿਆ ਗਿਆ।

ਡੀਆਰਆਈ ਅਨੁਸਾਰ, ਇਸ ਵਿਵਸਥਾ 'ਚ ਪਾਕਿਸਤਾਨੀ ਨਾਗਰਿਕਾਂ ਵਲੋਂ ਸੰਚਾਲਿਤ ਸੰਸਥਾਵਾਂ ਦੀ ਭੂਮਿਕਾ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਹਿੱਤ 'ਚ ਵਿਦੇਸ਼ ਵਪਾਰ ਡਾਇਰੈਕਟੋਰੇਟ (ਡੀਜੀਐੱਫਟੀ) ਵਲੋਂ 2 ਮਈ 2025 ਤੋਂ ਪਾਕਿਸਤਾਨ ਤੋਂ ਆਉਣ ਵਾਲੀਆਂ ਜਾਂ ਨਿਰਯਾਤ ਕੀਤੀਆਂ ਗਈਆਂ ਸਾਰੀਆਂ ਵਾਸਤੂਆਂ ਦੇ ਸਿੱਧੇ ਜਾਂ ਅਸਿੱਧੇ ਆਯਾਤ ਅਤੇ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਸੀ। ਇਸ ਤੋਂ ਬਾਅਦ ਡੀਆਰਆਈ 'ਆਪਰੇਸ਼ਨ ਡੀਪ ਮੈਨੀਫੈਸਟੋ' ਦੇ ਅਧੀਨ ਤੀਜੇ ਦੇਸ਼ਾਂ ਦੇ ਮਾਧਿਅਮ ਨਾਲ ਭਾਰਤ 'ਚ ਲਿਆਂਦੇ ਜਾ ਰਹੇ ਪਾਕਿਸਤਾਨ ਮੂਲ ਦੇ ਸਾਮਾਨ ਦੀ ਪਛਾਣ ਅਤੇ ਜ਼ਬਤੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News