ਡਰੈੱਸ ਕੋਡ ਜਾਂ ਲੋਕਾਂ ਨੂੰ ਬੇਇੱਜ਼ਤ ਕਰਨ ਦਾ ਢੰਗ! ਲੂੰਗੀ ਪਹਿਨੇ ਬਜ਼ੁਰਗ ਨੂੰ ਹੋਟਲ ਸਟਾਫ਼ ਨੇ ਕੱਢਿਆ ਬਾਹਰ

Friday, Nov 07, 2025 - 04:35 PM (IST)

ਡਰੈੱਸ ਕੋਡ ਜਾਂ ਲੋਕਾਂ ਨੂੰ ਬੇਇੱਜ਼ਤ ਕਰਨ ਦਾ ਢੰਗ! ਲੂੰਗੀ ਪਹਿਨੇ ਬਜ਼ੁਰਗ ਨੂੰ ਹੋਟਲ ਸਟਾਫ਼ ਨੇ ਕੱਢਿਆ ਬਾਹਰ

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬਜ਼ੁਰਗ ਵਿਅਕਤੀ ਨੂੰ ਲੁੰਗੀ ਪਹਿਨਣ ਕਾਰਨ ਹੋਟਲ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਤੋਂ ਬਾਅਦ ਹੋਟਲ 'ਚ ਹੰਗਾਮਾ ਖੜ੍ਹਾ ਹੋ ਗਿਆ। ਇਹ ਘਟਨਾ ਜੂਟ ਮਿਲ ਥਾਣਾ ਖੇਤਰ ਦੇ ਹੋਟਲ ਅਮਾਇਆ ਦੀ ਹੈ, ਜਿੱਥੇ ਇਕ ਬਜ਼ੁਰਗ ਆਪਣੇ ਪਰਿਵਾਰ ਸਮੇਤ ਪੋਤੇ ਦਾ ਜਨਮਦਿਨ ਮਨਾਉਣ ਪਹੁੰਚੇ ਸਨ। ਪਰ ਹੋਟਲ ਦੇ ਸਟਾਫ ਨੇ ਉਨ੍ਹਾਂ ਨੂੰ ਲੁੰਗੀ ਪਹਿਨਣ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਲੋਕਾਂ ਨੇ ਕੀਤਾ ਵਿਰੋਧ

ਜਦੋਂ ਹੋਰ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਪਤਾ ਲੱਗਾ, ਤਾਂ ਉਨ੍ਹਾਂ ਨੇ ਹੋਟਲ ਦੇ ਬਾਹਰ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਇਹ ਬਜ਼ੁਰਗ ਦੇ ਨਾਲ ਬੇਅਦਬੀ ਹੈ ਅਤੇ ਪਾਰੰਪਰਿਕ ਪਹਿਰਾਵੇ ਅਤੇ ਸੱਭਿਆਚਾਰਕ ਮਾਨਤਾਵਾਂ ਦਾ ਅਪਮਾਨ ਹੈ।

ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਹੋਟਲ 'ਚ ਬਣੀ ਤਣਾਅ ਦੀ ਸਥਿਤੀ

ਕੁਝ ਸਮੇਂ ਲਈ ਹੋਟਲ 'ਚ ਤਣਾਅ ਦਾ ਮਾਹੌਲ ਬਣ ਗਿਆ। ਹਾਲਾਂਕਿ ਬਜ਼ੁਰਗ ਵਿਅਕਤੀ ਸ਼ਾਂਤ ਸੁਭਾਅ ਦੇ ਸਨ, ਪਰ ਲੋਕਾਂ ਨੇ ਹੋਟਲ ਸਟਾਫ ਦੇ ਰਵੱਈਏ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਬਜ਼ੁਰਗ ਦੇ ਸਨਮਾਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : 6720mAh ਦੀ ਤਗੜੀ ਬੈਟਰੀ! 4000 ਰੁਪਏ ਸਸਤਾ ਮਿਲ ਰਿਹੈ Motorola ਦਾ ਇਹ ਧਾਕੜ ਫ਼ੋਨ

ਹੋਟਲ ਪ੍ਰਬੰਧਨ ਨੇ ਮੰਗੀ ਮੁਆਫ਼ੀ

ਵਧਦੇ ਵਿਰੋਧ ਨੂੰ ਦੇਖਦੇ ਹੋਏ ਹੋਟਲ ਪ੍ਰਬੰਧਨ ਨੇ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਇਕ ਗਲਤਫ਼ਹਿਮੀ ਸੀ। ਪ੍ਰਬੰਧਨ ਨੇ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ 'ਚ ਸਾਰੇ ਗਾਹਕਾਂ ਦੀ ਸੱਭਿਆਚਾਰ ਅਤੇ ਪਰੰਪਰਾ ਦਾ ਆਦਰ ਕੀਤਾ ਜਾਵੇਗਾ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News