ਅਗਨੀਪਥ ਯੋਜਨਾ ਲਿਆ ਕੇ ਦੇਸ਼ ਦੀ ਰੱਖਿਆ ਕਰਨ ਦੇ ਲੱਖਾਂ ਨੌਜਵਾਨਾਂ ਦੇ ਸੁਫ਼ਨੇ ਤੋੜੇ ਗਏ : ਰਾਹੁਲ ਗਾਂਧੀ

Wednesday, Nov 22, 2023 - 04:19 PM (IST)

ਅਗਨੀਪਥ ਯੋਜਨਾ ਲਿਆ ਕੇ ਦੇਸ਼ ਦੀ ਰੱਖਿਆ ਕਰਨ ਦੇ ਲੱਖਾਂ ਨੌਜਵਾਨਾਂ ਦੇ ਸੁਫ਼ਨੇ ਤੋੜੇ ਗਏ : ਰਾਹੁਲ ਗਾਂਧੀ

ਜੈਪੁਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਫ਼ੌਜ ਵਿਚ ਥੋੜ੍ਹੇ ਸਮੇਂ ਲਈ ਭਰਤੀ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਯੋਜਨਾ ਨੂੰ ਲਿਆ ਕੇ ਦੇਸ਼ ਦੀ ਰੱਖਿਆ ਕਰਨ ਵਾਲੇ ਲੱਖਾਂ ਨੌਜਵਾਨਾਂ ਦੇ ਸੁਫ਼ਨੇ ਤੋੜ ਦਿੱਤੇ ਗਏ ਹਨ। ਉਨ੍ਹਾਂ ਨੇ ਧੌਲਪੁਰ ਦੇ ਰਾਜਾਖੇੜਾ ਵਿਚ ਇਕ ਚੋਣ ਰੈਲੀ 'ਚ ਕਿਹਾ,“ਅਗਨੀਪਥ ਸਕੀਮ ਕਿਉਂ ਆਈ… ਕਿਉਂਕਿ ਨਰਿੰਦਰ ਮੋਦੀ ਜੀ ਨੇ ਤੁਹਾਡੀ ਜੇਬ 'ਚੋਂ ਜੀ.ਐੱਸ.ਟੀ. ਦਾ ਪੈਸਾ ਕੱਢ ਕੇ ਸਿੱਧਾ ਅਡਾਨੀ ਦੀ ਜੇਬ ਵਿੱਚ ਪਾ ਦਿੱਤਾ ਅਤੇ ਲੱਖਾਂ ਨੌਜਵਾਨ ਜੋ ਚਾਰ ਵਜੇ ਉੱਠਦੇ ਹਨ... ਦੇਸ਼ ਦੀ ਰੱਖਿਆ ਕਰਨਾ ਚਾਹੁੰਦੇ ਹਨ... ਉਨ੍ਹਾਂ ਦਾ ਸੁਪਨਾ ਖ਼ਤਮ ਕਰ ਦਿੱਤਾ... ਉਨ੍ਹਾਂ ਦਾ ਦਿਲ ਤੋੜ ਦਿੱਤਾ।'' ਰਾਹੁਲ ਗਾਂਧੀ ਨੇ ਦੋਹਰਾਇਆ ਕਿ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਕਾਂਗਰਸ ਦੀ ਜਾਤੀ ਜਨਗਣਨਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਦਲਿਤਾਂ ਅਤੇ ਪਿਛੜੇ ਵਰਗ ਦੇ ਲੋਕਾਂ ਲਈ ਆਪਣੀ ਅਸਲ ਆਬਾਦੀ ਨੂੰ ਜਾਣਨਾ ਜ਼ਰੂਰੀ ਹੈ ਅਤੇ ਇਸ ਲਈ ਜਾਤੀ ਜਨਗਣਨਾ ਜ਼ਰੂਰੀ ਹੈ। ਰਾਹੁਲ ਗਾਂਧੀ ਨੇ ਕਿਹਾ,"ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੱਜ ਇਸ ਦੇਸ਼ ਵਿਚ ਦੌਲਤ ਕਿਵੇਂ ਵੰਡੀ ਜਾ ਰਹੀ ਹੈ... ਦੌਲਤ ਕਿਸ ਦੇ ਹੱਥਾਂ ਵਿਚ ਜਾ ਰਹੀ ਹੈ... ਕੀ ਭਾਰਤ ਦੀ ਦੌਲਤ ਸੱਚਮੁੱਚ ਭਾਰਤ ਮਾਤਾ ਦੇ ਲੋਕਾਂ ਦੇ ਹੱਥਾਂ ਵਿਚ ਜਾ ਰਹੀ ਹੈ ਜਾਂ ਫਿਰ ਭਾਰਤ ਮਾਤਾ ਦੀ ਦੌਲਤ ਚੁਣੇ ਹੋਏ ਲੋਕਾਂ ਦੇ ਹੱਥਾਂ ਵਿੱਚ ਜਾ ਰਹੀ ਹੈ?''

ਇਹ ਵੀ ਪੜ੍ਹੋ : ਕਾਂਗਰਸ ਦੇ ਹਰ ਝੂਠੇ ਵਾਅਦੇ 'ਤੇ ਭਾਰੀ ਹੈ ਮੋਦੀ ਦੀ ਗਾਰੰਟੀ : PM ਮੋਦੀ

ਧੌਲਪੁਰ ਦੇ ਰਾਜਾਖੇੜਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਸੰਸਦ ਵਿਚ ਜਾਤੀ ਜਨਗਣਨਾ ਕਰਵਾਉਣ ਦੀ ਮੰਗ ਕੀਤੀ ਸੀ ਪਰ ਜਿਸ ਦਿਨ ਮੈਂ ਸੰਸਦ ਵਿਚ ਇਹ ਗੱਲ ਕਹੀ, ਉਸ ਦਿਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਬਦਲ ਗਏ।'' ਉਨ੍ਹਾਂ ਕਿਹਾ,"ਪਹਿਲਾਂ ਮੋਦੀ ਕਹਿੰਦੇ ਸਨ ਕਿ ਉਹ ਓ.ਬੀ.ਸੀ. ਹਨ ਪਰ ਜਦੋਂ ਮੈਂ ਓ.ਬੀ.ਸੀ. ਆਬਾਦੀ ਦਾ ਸਵਾਲ ਚੁੱਕਿਆ ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਕਹਿੰਦੇ ਹਨ ਕਿ ਭਾਰਤ ਵਿਚ ਇਕ ਹੀ ਜਾਤ ਹੈ... ਉਹ ਹੈ ਗਰੀਬ... ਵੋਟ ਲੈਣ ਲਈ ਨਰਿੰਦਰ ਮੋਦੀ ਓ.ਬੀ.ਸੀ. ਬਣ ਗਏ ਪਰ ਜਦੋਂ ਓ.ਬੀ.ਸੀ. ਨੂੰ ਭਾਗੀਦਾਰੀ ਦੇਣ ਦਾ ਸਵਾਲ ਆਇਆ ਤਾਂ ਉਨ੍ਹਾਂ ਦੀ ਆਬਾਦੀ ਦਾ ਪਤਾ ਲਗਾਉਣ ਲਈ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਚ ਕੋਈ ਓ.ਬੀ.ਸੀ. ਨਹੀਂ ਹੈ, ਕੋਈ ਦਲਿਤ ਨਹੀਂ, ਕੋਈ ਆਦਿਵਾਸੀ ਨਹੀਂ ਹੈ। ਇਕ ਹੀ ਜਾਤ ਹੈ ਅਤੇ ਉਹ ਹੈ ਗਰੀਬ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News