DRDO ਨੇ ਫੌਜ ਲਈ ਤਿਆਰ ਕੀਤਾ ਖਾਸ ਹਥਿਆਰ, ਇੱਕ ਮਿੰਟ ''ਚ ਚੱਲਣਗੀਆਂ 700 ਗੋਲੀਆਂ
Sunday, Dec 27, 2020 - 01:05 AM (IST)
ਨਵੀਂ ਦਿੱਲੀ - ਪਿਛਲੇ 7 ਮਹੀਨਿਆਂ ਤੋਂ ਭਾਰਤ ਦਾ ਲੱਦਾਖ ਵਿੱਚ ਚੀਨ ਦੇ ਨਾਲ ਸਰਹੱਦ ਵਿਵਾਦ ਜਾਰੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੀ ਸਰਹੱਦ 'ਤੇ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਜਿਸ ਵਜ੍ਹਾ ਨਾਲ ਭਾਰਤ ਲਗਾਤਾਰ ਆਪਣੀ ਰੱਖਿਆ ਤਿਆਰੀਆਂ ਮਜ਼ਬੂਤ ਕਰ ਰਿਹਾ ਹੈ। ਨਾਲ ਹੀ ਭਾਰਤ ਹਥਿਆਰਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰਤਾ ਵੀ ਖ਼ਤਮ ਕਰਨ ਵਾਲਾ ਹੈ। ਇਸ ਦਿਸ਼ਾ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਡੀ ਭੂਮਿਕਾ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਹਾਵਰਡ ਦੇ ਵਿਦਿਆਰਥੀਆਂ ਨੂੰ ਲੈਕਚਰ ਦੇਣਗੇ ਹੇਮੰਤ ਸੋਰੇਨ, ਆਦਿਵਾਸੀਆਂ 'ਤੇ ਕਰਨਗੇ ਗੱਲ
ਇੱਕ ਮਿੰਟ ਵਿੱਚ 700 ਰਾਉਂਡ ਹੋਵੇਗਾ ਫਾਇਰ
ਨਵੇਂ ਸਮੇਂ ਦੇ ਹਿਸਾਬ ਨਾਲ ਭਾਰਤੀ ਫੌਜ ਦੀ ਨਜ਼ਰ ਵੀ ਹੁਣ ਹਾਈਟੈਕ ਹਥਿਆਰਾਂ 'ਤੇ ਹੈ। ਜਿਸ ਦੇ ਲਈ ਡੀ.ਆਰ.ਡੀ.ਓ. ਨੇ ਇੱਕ ਖਾਸ ਕਾਰਬਾਈਨ ਮਸ਼ੀਨ ਗਨ ਤਿਆਰ ਕੀਤੀ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਇਹ ਗਨ ਇੱਕ ਮਿੰਟ ਵਿੱਚ 700 ਰਾਉਂਡ ਫਾਇਰਿੰਗ ਕਰ ਸਕਦੀ ਹੈ। ਇਸ ਦਾ ਟ੍ਰਾਇਲ ਵੀ ਪੂਰਾ ਹੋ ਗਿਆ ਹੈ। ਅਜਿਹੇ ਵਿੱਚ ਇਹ ਹਾਈਟੈਕ ਸਮੱਗਰੀ ਭਾਰਤੀ ਫੌਜ ਦੇ ਵਰਤੋਂ ਲਈ ਤਿਆਰ ਹੈ। ਫੌਜ ਤੋਂ ਇਲਾਵਾ ਸੀ.ਆਰ.ਪੀ.ਐੱਫ, ਬੀ.ਐੱਸ.ਐੱਫ. ਸਮੇਤ ਹੋਰ ਫੋਰਸ ਵੀ ਇਸਦਾ ਇਸਤੇਮਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ: : 'ਕਿਸਾਨਾਂ ਖ਼ਿਲਾਫ਼ ਕਿਸੇ ਨਾਲ ਖੜ੍ਹੇ ਨਹੀਂ ਹੋਵਾਂਗੇ': ਰਾਜਸਥਾਨ ਦੇ ਸਹਿਯੋਗੀ ਨੇ ਛੱਡਿਆ BJP ਦਾ ਸਾਥ
ਇੱਕ ਹੱਥ ਨਾਲ ਕਰ ਸਕਦੇ ਹਨ ਫਾਇਰਿੰਗ
ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿੱਚ ਫੌਜ 9 ਐੱਮ.ਐੱਮ. ਕਾਰਬਾਈਨ ਮਸ਼ੀਨਗਨ ਦਾ ਇਸਤੇਮਾਲ ਕਰ ਰਹੀ ਹੈ। ਉਸਦੀ ਜਗ੍ਹਾ 'ਤੇ ਜੁਆਇੰਟ ਵੈਂਚਰ ਪ੍ਰੋਟੈਕਟਿਵ ਕਾਰਬਾਈਨ ਘੱਟ ਰੇਂਜ ਦੇ ਆਪਰੇਸ਼ੰਸ ਲਈ ਇੱਕ ਖਾਸ ਹਥਿਆਰ ਹੈ। ਇਹ ਛੋਟੀ ਹੁੰਦੀ ਹੈ, ਅਜਿਹੇ ਵਿੱਚ ਆਪਰੇਸ਼ਨ ਦੌਰਾਨ ਫੌਜੀ ਇਸ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ। ਜੇਕਰ ਭਾਰ ਦੀ ਗੱਲ ਕਰੀਏ ਤਾਂ ਇਹ ਇੰਨੀ ਹਲਕੀ ਹੈ ਕਿ ਕੋਈ ਵੀ ਜਵਾਨ ਇੱਕ ਹੱਥ ਵਿੱਚ ਇਸ ਨੂੰ ਲੈ ਕੇ ਫਾਇਰਿੰਗ ਕਰ ਸਕਦਾ ਹੈ। ਡੀ.ਆਰ.ਡੀ.ਓ. ਮੁਤਾਬਕ ਪੁਣੇ ਸਥਿਤ ਲੈਬ ਆਰਮਾਮੈਂਟ ਰਿਸਰਚ ਐਂਡ ਡਿਵੈਲਪਮੈਂਟ ਐਸਟੇਬਲਿਸ਼ਮੈਂਟ ਨੇ ਇਸ ਦੇ ਡਿਜ਼ਾਈਨ ਨੂੰ ਤਿਆਰ ਕੀਤਾ ਸੀ। ਇਸ ਦੀਆਂ ਗੋਲੀਆਂ ਵੀ ਪੁਣੇ ਵਿੱਚ ਆਸਾਨੀ ਨਾਲ ਤਿਆਰ ਹੋ ਜਾਇਆ ਕਰਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।