DRDO ਨੇ ਬਣਾਈ ਐਡਵਾਂਸਡ ਤਕਨਾਲੋਜੀ, ਹੁਣ ਲੜਾਕੂ ਜਹਾਜ਼ਾਂ ਨੂੰ ਨਹੀਂ ਫੜ ਸਕੇਗਾ ਦੁਸ਼ਮਣ ਦਾ ਰਾਡਾਰ

Friday, Aug 20, 2021 - 10:58 AM (IST)

DRDO ਨੇ ਬਣਾਈ ਐਡਵਾਂਸਡ ਤਕਨਾਲੋਜੀ, ਹੁਣ ਲੜਾਕੂ ਜਹਾਜ਼ਾਂ ਨੂੰ ਨਹੀਂ ਫੜ ਸਕੇਗਾ ਦੁਸ਼ਮਣ ਦਾ ਰਾਡਾਰ

ਨਵੀਂ ਦਿੱਲੀ/ਜੋਧਪੁਰ– ਰੱਖਿਆ, ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਇਕ ਅਜਿਹੀ ਐਡਵਾਂਸਡ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦਾ ਇਸਤੇਮਾਲ ਦੁਸ਼ਮਣ ਦੀਆਂ ਰਾਡਾਰ ਗਾਈਡੇਡ ਮਿਜ਼ਾਇਲਾਂ ਦਾ ਧਿਆਨ ਭਟਕਾਉਣ ’ਚ ਹੋਵੇਗਾ ਤਾਂ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਦੁਸ਼ਮਣਾਂ ਦੀ ਮਿਜ਼ਾਇਲ ਤੋਂ ਬਚਾਇਆ ਜਾ ਸਕੇ। ਡੀ. ਆਰ. ਡੀ. ਓ. ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਫਲ ਪਰੀਖਣ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਇਸ ਤਕਨੀਕ ਨੂੰ ਸ਼ਾਮਲਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

PunjabKesari

ਬਿਆਨ ’ਚ ਕਿਹਾ ਗਿਆ ਹੈ ਕਿ ਡੀ. ਆਰ. ਡੀ. ਓ. ਦੀਆਂ 2 ਪ੍ਰਯੋਗਸ਼ਾਲਾਵਾਂ ਨੇ ‘ਉੱਨਤ ਚਾਫ ਸਮੱਗਰੀ ਅਤੇ ਚੈਫ ਗੋਲੀਆਂ’ ਬਣਾਈਆਂ ਹਨ ਅਤੇ ਇਹ ਭਾਰਤੀ ਹਵਾਈ ਫੌਜ ਦੀਆਂ ਲੋੜਾਂ ਮੁਤਾਬਕ ਹਨ। ਇਸ ਨੇ ਕਿਹਾ ਕਿ ਦੁਸ਼ਮਣ ਦੇ ਮਿਜ਼ਾਈਲ ਨੂੰ ਭਟਕਾਉਣ ’ਚ ਉਪਯੋਗੀ ਕਾਫੀ ਘੱਟ ਮਾਤਰਾ ’ਚ ਤਾਇਨਾਤ ਚਾਫ ਸਮੱਗਰੀ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਯਕੀਨੀ ਕਰਦੀ ਹੈ।


author

Rakesh

Content Editor

Related News