ਰੱਖਿਆ ਵਿਭਾਗ ''ਚ ਕੰਮ ਕਰਨ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ! DRDO ''ਚ ਨਿਕਲੀਆਂ ਭਰਤੀਆਂ
Tuesday, Feb 10, 2026 - 01:54 PM (IST)
ਵੈੱਬ ਡੈਸਕ- ਰੱਖਿਆ ਮੰਤਰਾਲਾ ਦੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ISSA ਨੇ ਅਪ੍ਰੈਂਟਿਸ ਦੇ 21 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਗਰੈਜੂਏਟ ਅਪ੍ਰੈਂਟਿਸ- 16 ਅਹੁਦੇ
ਟੈਕਨੀਸ਼ੀਅਨ ਅਪ੍ਰੈਂਟਿਸ- 5 ਅਹੁਦੇ
ਕੁੱਲ 21 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 27 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਗਰੈਜੂਏਟ ਅਪ੍ਰੈਂਟਿਸ (ਕੰਪਿਊਟਰ ਸਾਇੰਸ ਅਤੇ ਇੰਜੀਨੀਅਰ)
ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ ਬੀਈ/ਬੀਟੈੱਕ (ਰੈਗੂਲਰ ਕੋਰਸ) 'ਚ ਫਰਸਟ ਕਲਾਸ ਦੀ ਡਿਗਰੀ। ਇਸ ਦੇ ਨਾਲ ਹੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਮੈਥਸ 'ਚ M.Sc (ਰੈਗੂਲਰ ਕੋਰਸ) 'ਚ ਫਰਸਟ ਕਲਾਸ ਦੀ ਡਿਗਰੀ।
ਟੈਕਨੀਸ਼ੀਅਨ ਅਪ੍ਰੈਂਟਿਸ (ਡਿਪਲੋਮਾ, ਕੰਪਿਊਟਰ ਸਾਇੰਸ)
ਸੂਬਾ ਜਾਂ ਕੇਂਦਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਕੰਪਿਊਟਰ ਸਾਇੰਸ 'ਚ ਡਿਪਲੋਮਾ (ਰੈਗੂਲਰ ਕੋਰਸ) ਹੋਣਾ ਚਾਹੀਦਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
