ISRO ''ਚ ਨਿਕਲੀਆਂ ਭਰਤੀਆਂ, 2,08,700 ਤੱਕ ਮਿਲੇਗੀ ਤਨਖ਼ਾਹ, ਛੇਤੀ ਕਰੋ ਅਪਲਾਈ

Wednesday, Jan 28, 2026 - 01:08 PM (IST)

ISRO ''ਚ ਨਿਕਲੀਆਂ ਭਰਤੀਆਂ, 2,08,700 ਤੱਕ ਮਿਲੇਗੀ ਤਨਖ਼ਾਹ, ਛੇਤੀ ਕਰੋ ਅਪਲਾਈ

ਵੈੱਬ ਡੈਸਕ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਪੇਸ ਐਪਲੀਕੇਸ਼ੰਸ ਸੈਂਟਰ, ਅਹਿਮਦਾਬਾਦ ਨੇ ਟੈਕਨੀਸ਼ੀਅਨ 'B' ਅਤੇ ਫਾਰਮਾਸਿਸਟ 'A' ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਵਿਗਿਆਨੀ/ਇੰਜੀਨੀਅਰ 'SD':

RF ਅਤੇ ਮਾਈਕ੍ਰੋਵੇਵ- 2
ਵਾਇਰਲੈੱਸ/ਸੈਟੇਲਾਈਟ/ਡਿਜੀਟਲ ਸੰਚਾਰ -1
ਖੇਤੀਬਾੜੀ ਭੌਤਿਕ ਵਿਗਿਆਨ/ਮੌਸਮ ਵਿਗਿਆਨ -1
ਕੁੱਲ ਅਹੁਦਿਆਂ ਦੀ ਗਿਣਤੀ 4

ਵਿਗਿਆਨੀ/ਇੰਜੀਨੀਅਰ 'SC':

ਅਹੁਦਿਆਂ ਦਾ ਨਾਮ ਅਹੁਦਿਆਂ ਦੀ ਗਿਣਤੀ

ਇਲੈਕਟ੍ਰਾਨਿਕਸ ਅਤੇ ਸੰਚਾਰ- 03
ਇਲੈਕਟ੍ਰਾਨਿਕਸ ਅਤੇ ਸੰਚਾਰ (VLSI/ਮਾਈਕ੍ਰੋ-ਇਲੈਕਟ੍ਰਾਨਿਕਸ)- 10
ਇਲੈਕਟ੍ਰਾਨਿਕਸ ਅਤੇ ਸੰਚਾਰ (ਵਾਇਰਲੈੱਸ/ਸੈਟੇਲਾਈਟ)- 01
ਕੰਪਿਊਟਰ ਸਾਇੰਸ ਇੰਜੀਨੀਅਰਿੰਗ- 07
ਕੰਪਿਊਟਰ ਸਾਇੰਸ ਇੰਜੀਨੀਅਰਿੰਗ (NESAC ਲਈ)- 01
ਪਾਵਰ ਇਲੈਕਟ੍ਰਾਨਿਕਸ- 04
ਅਪਲਾਈਡ ਆਪਟਿਕਸ/ਆਪਟੀਕਲ ਇੰਜੀਨੀਅਰਿੰਗ- 01
ਸਿਵਲ/ਖੇਤੀਬਾੜੀ ਇੰਜੀਨੀਅਰਿੰਗ/ਹਾਈਡ੍ਰੋਲੋਜੀ- 01
ਖੇਤੀਬਾੜੀ- 06
ਅੰਕੜੇ/ਗਣਿਤ- 01
ਭੌਤਿਕ ਸਮੁੰਦਰੀ ਵਿਗਿਆਨ- 01
ਸਮੁੰਦਰੀ ਜੀਵ ਵਿਗਿਆਨ/ਸਮੁੰਦਰੀ ਵਿਗਿਆਨ- 01
ਵਾਯੂਮੰਡਲ ਵਿਗਿਆਨ ਅਤੇ ਸਮੁੰਦਰੀ ਵਿਗਿਆਨ- 08
ਕੁੱਲ 45 ਅਹੁਦੇ ਭਰੇ ਜਾਣਗੇ। 

ਆਖ਼ਰੀ ਤਾਰੀਕ

ਉਮੀਦਵਾਰ 12 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਅਹੁਦੇ ਅਨੁਸਾਰ ਐੱਮਈ, ਐੱਮਟੇਕ, ਐੱਮਐੱਸਸੀ (ਇੰਜੀਨੀਅਰ), ਐੱਮਐੱਸਸੀ, ਬੀਈ, ਬੀਟੈਕ, ਬੀਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਹੈ। 

ਤਨਖਾਹ

ਸਾਇੰਟਿਸਟ/ਇੰਜੀਨੀਅਰ 'ਐੱਸਡੀ'

67,100-2,08,700 ਰੁਪਏ ਹਰ ਮਹੀਨੇ ਤਨਖਾਹ

ਸਾਇੰਟਿਸਟ/ਇੰਜੀਨੀਅਰ 'ਐੱਸਸੀ'

56,100-1,77,500 ਰੁਪਏ ਹਰ ਮਹੀਨੇ ਤਨਖਾਹ

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 35 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 13 ਨਵੰਬਰ 2025 ਅਨੁਸਾਰ ਕੀਤੀ ਜਾਵੇਗੀ। ਰਿਜ਼ਰਵ ਕੈਟੇਗਰੀ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ 'ਚ ਛੋਟ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News