BSNL ''ਚ ਨਿਕਲੀਆਂ ਭਰਤੀਆਂ, 50 ਹਜ਼ਾਰ ਤੱਕ ਮਿਲੇਗੀ ਤਨਖਾਹ
Saturday, Jan 31, 2026 - 10:09 AM (IST)
ਵੈੱਬ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਹਾਲ ਹੀ 'ਚ ਬੀਐੱਸਐੱਨਐੱਲ ਨੇ ਨਵੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਕੱਢਿਆ ਹੈ। ਕੰਪਨੀ ਸੀਨੀਅਰ ਐਗਜ਼ੀਕਿਊਟਿਵ ਟਰੇਨੀ ਦੀ ਭਰਤੀ ਕਰ ਰਹੀ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਸੀਨੀਅਰ ਐਗਜ਼ੀਕਿਊਟਿਵ ਟਰੇਨੀ ਦੇ 120 (ਟੈਲੀਕਾਮ ਸਟ੍ਰੀਮ-40, ਫਾਇਨੈਂਸ ਸਟ੍ਰੀਮ-11) ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
5 ਫਰਵਰੀ 2026 ਸਵੇਰੇ 10 ਵਜੇ ਤੋਂ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਉਮੀਦਵਾਰ 7 ਮਾਰਚ ਸਵੇਰੇ 10 ਵਜੇ ਤੱਕ ਅਪਲਾਈ ਕਰ ਸਕਦੇ ਹਨ। 29 ਮਾਰਚ 2026 ਨੂੰ ਲਿਖਤੀ ਪ੍ਰੀਖਿਆ ਹੋਵੇਗੀ।
ਉਮਰ
ਉਮੀਦਵਾਰ ਦੀ ਉਮਰ 30 ਤੋਂ 35 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਉਮੀਦਵਾਰ ਨੂੰ 24,900-50,500 ਤਨਖਾਹ ਮਿਲੇਗੀ।
ਸਿੱਖਿਆ ਯੋਗਤਾ
ਇਲੈਕਟ੍ਰਾਨਿਕਸ ਐਂਡ ਟੈਲੀਕਮਿਊਨਿਕੇਸ਼ਨ/ਇਲੈਕਟ੍ਰਾਨਿਕਸ/ਕੰਪਿਊਟਰ ਸਾਇੰਸ/ਇਨਫਾਰਮੇਸ਼ਨ ਤਕਨਾਲੋਜੀ/ਇਲੈਕਟ੍ਰਿਕਲ/ਇੰਸਟਰੂਮੇਂਟੇਸ਼ਨ 'ਚ ਬੈਚਲਰ ਆਫ਼ ਇੰਜੀਨੀਅਰਿੰਗ/ਬੈਚਲਰ ਆਫ ਤਕਨਾਲੋਜੀ (ਬੀਟੇਕ) ਦੀ ਡਿਗਰੀ ਹੋਵੇਗੀ।
ਫਾਇਨੈਂਸ ਲਈ ਚਾਰਟਰਡ ਅਕਾਊਂਟਟ (ਸੀਏ), ਕਾਸਟ ਐਂਡ ਮੈਨੇਜਮੈਂਟ ਅਕਾਊਂਟੇਂਸੀ (ਸੀਐੱਮਏ) ਵਾਲੇ ਫਾਰਮ ਭਰ ਸਕਦੇ ਹਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
