PM ਮੋਦੀ ਤੇ ਅਮਿਤ ਸ਼ਾਹ ਨੂੰ ਮਿਲੀ ਦ੍ਰੋਪਦੀ ਮੁਰਮੂ, ਬੇਟੀ ਇਤਿਸ਼੍ਰੀ ਨੇ ਇਹ ਗੱਲ

06/23/2022 6:25:26 PM

ਨਵੀਂ ਦਿੱਲੀ– ਰਾਜਗ ਦੀ ਰਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਵੀਰਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਦਿੱਲੀ ਪਹੁੰਚ ਗਈ। ਇੱਥੇ ਪਹੁੰਚਦੇ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਰਮੂ ਸ਼ੁੱਕਰਵਾਰ ਨੂੰ ਨਾਮਜ਼ਦੀ ਪੱਤਰ ਦਾਖ਼ਲ ਕਰੇਗੀ। ਰਾਸ਼ਟਪਤੀ ਅਹੁਦੇ ਲਈ ਉਨ੍ਹਾਂ ਦਾ ਮੁਕਾਬਲਾ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨਾਲ ਹੋਵੇਗਾ।

ਭੁਵਨੇਸ਼ਵਰ ਤੋਂ ਦਿੱਲੀ ਪਹੁੰਚਣ ’ਤੇ ਏਅਰਪੋਰਟ ’ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ, ਅਰਜੁਨ ਰਾਮ ਮੇਘਵਾਤ ਅਤੇ ਡਾ. ਵੀਰੇਂਦਰ ਕੁਮਾਰ ਅਤੇ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਮੁਰਮੂ ਦਾ ਸਵਾਗਤ ਕੀਤਾ। ਇਸਤੋਂ ਬਾਅਦ ਉਹ ਪੀ.ਐੱਮ. ਮੋਦੀ ਨੂੰ ਮਿਲਣ ਉਨ੍ਹਾਂ ਦੇ ਘਰ ਗਈ। ਮੁਲਾਕਾਤ ਤੋਂ ਬਾਅਦ ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ‘ਐੱਨ.ਡੀ.ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀ। ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਸਮਾਜ ਦੇ ਸਾਰੇ ਵਰਗਾਂ ਨੇ ਪੂਰੇ ਦੇਸ਼ ’ਚ ਸ਼ਲਾਘਾ ਕੀਤੀ ਹੈ। ਜ਼ਮੀਨੀ ਸਮੱਸਿਆਵਾਂ ਅਤੇ ਭਾਰਤ ਦੇ ਵਿਕਾਸ ਲਈ ਉਨ੍ਹਾਂ ਦੀ ਸਮਝ ਬਹੁਤ ਵਧੀਆ ਹੈ।’ 

PunjabKesari

ਇਹ ਹੈਰਾਨੀਜਨਕ ਲੱਗ ਰਿਹਾ ਹੈ : ਇਤਿਸ਼੍ਰੀ
ਇਸ  ਤੋਂ ਪਹਿਲਾਂ ਭੁਵਨੇਸ਼ਵਰ ਏਅਰਪੋਰਟ ’ਤੇ ਮੀਡੀਆ ਨਾਲ ਚਰਚਾ ’ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਬੇਟੀ ਇਤਿਸ਼੍ਰੀ ਨੇ ਕਿਹਾ ਕਿ ਮਾਂ ਰਾਸ਼ਟਰਪਤੀ ਬਣਨ ਜਾ ਰਹੀ ਹੈ, ਇਹ ਹੈਰਾਨੀਜਨਕ ਲੱਗ ਰਿਹਾ ਹੈ। ਇਤਿਸ਼੍ਰੀ ਓਡੀਸ਼ਾ ਦੇ ਇਕ ਬੈਂਕ ’ਚ ਕੰਮ ਕਰਦੀ ਹੈ। ਉਸ ਨੇ ਕਿਹਾ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਹੈ। ਸਾਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਹੋਣ ਜਾ ਰਿਹਾ ਹੈ। ਇਤਿਸ਼੍ਰੀ ਨੇ ਕਿਹਾ ਕਿ ਮਾਂ ਨੂੰ ਵੀ ਇਹ ਯਕੀਨ ਨਹੀਂ ਸੀ। 

ਕਿੰਨੀ ਮਜਬੂਤ ਹੈ ਰਾਜਗ ਦੀ ਉਮੀਦਵਾਰ ਦ੍ਰੋਪਦੀ ਮੁਰਮੂ
ਕੇਂਦਰ ’ਚ ਸੱਤਾਧਾਰੀ ਰਾਜਗ ਕੋਲ ਰਾਸ਼ਟਰਪਤੀ ਚੋਣ ਲਈ ਅਜੇ ਕੁੱਲ 5,26,420 ਵੋਟਾਂ ਹਨ। ਮੁਰਮੂ ਨੂੰ ਜਿੱਤਣ ਲਈ 5,39,420 ਵੋ ਟਾਂਦੀ ਲੋੜ ਹੈ। ਹੁਣ ਜੇਕਰ ਚੁਣਾਵੀਂ ਸਮੀਕਰਣਾਂ ਨੂੰ ਵੇਖੀਏ ਤਾਂ ਓਡੀਸ਼ਾ ਤੋਂ ਆਉਣ ਕਾਰਨ ਸਿੱਧੇ ਤੌਰ ’ਤੇ ਮੁਰਮੂ ਨੂੰ ਬੀਜੂ ਜਨਤਾ ਦਲ (ਬੀਜਦ) ਦਾ ਸਮਰਥਨ ਮਿਲ ਰਿਹਾ ਹੈ। ਯਾਨੀ ਬੀਜਦ ਦੀਆਂ 31000 ਵੋਟਾਂ ਵੀ ਉਨ੍ਹਾਂ ਦੇ ਪੱਖ ’ਚ ਪੈਣਗੀਆਂ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਪਹਿਲਾਂ ਹੀ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇ ਚੁੱਕੇ ਹਨ। ਇਸ ਤੋਂ ਇਲਾਵਾ ਜੇਕਰ ਵਾਈ.ਐੱਸ.ਆਰ. ਕਾਂਗਰਸ ਵੀ ਨਾਲ ਆਉਂਦੀ ਹੈ ਤਾਂ ਉਸ ਦੀਆਂ ਵੀ 43000 ਵੋਟਾਂ ਉਨ੍ਹਾਂ ਨੂੰ ਪੈਣਗੀਆਂ। ਇਸ ਤੋਂ ਇਲਾਵਾ ਆਦੀਵਾਸੀ ਦੇ ਨਾਂ ’ਤੇ ਰਾਜਨੀਤੀ ਕਰਨ ਵਾਲੀ ਝਾਰਖੰਡ ਮੁਕਤੀ ਮੋਰਚਾ ਲਈ ਮੁਰਮੂ ਦਾਵਿਰੋਧ ਕਰਨਾ ਮੁਸ਼ਕਿਲ ਹੈ। ਝਾਮੁਮੋ ਦਬਾਅ ’ਚ ਆਈ ਤਾਂ ਮੁਰਮੂ ਨੂੰ ਕਰੀਬ 20000 ਵੋਟਾਂ ਹੋਰ ਮਿਲ ਜਾਣਗੀਆਂ। 


Rakesh

Content Editor

Related News