ਡਾ. ਰਾਜੀਵ ਬਿੰਦਲ ਬਣੇ ਹਿਮਾਚਲ ਭਾਜਪਾ ਦੇ ਨਵੇਂ ਪ੍ਰਧਾਨ, JP ਨੱਢਾ ਨੇ ਕੀਤੀ ਨਿਯੁਕਤੀ

Sunday, Apr 23, 2023 - 07:49 PM (IST)

ਡਾ. ਰਾਜੀਵ ਬਿੰਦਲ ਬਣੇ ਹਿਮਾਚਲ ਭਾਜਪਾ ਦੇ ਨਵੇਂ ਪ੍ਰਧਾਨ, JP ਨੱਢਾ ਨੇ ਕੀਤੀ ਨਿਯੁਕਤੀ

ਨਵੀਂ ਦਿੱਲੀ/ਸ਼ਿਮਲਾ (ਕਮਲ ਕਾਂਸਲ)- ਸ਼ਿਮਲਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਹਿਮਾਚਲ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਬਦਲੇ ਗਏ ਹਨ। ਨੱਢਾ ਨੇ ਡਾ. ਰਾਜੀਵ ਬਿੰਦਲ ਨੂੰ ਹਿਮਾਚਲ ਪ੍ਰਦੇਸ਼ 'ਚ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ। ਉੱਥੇ ਹੀ ਭਾਜਪਾ ਨੇ ਸ੍ਰੀ ਸਿਧਾਰਥਨ ਨੂੰ ਹਿਮਾਚਲ ਪ੍ਰਦੇਸ਼ ਦਾ ਜਨਰਲ ਸਕੱਤਰ (ਸੰਗਠਨ) ਨਿਯੁਕਤ ਕੀਤਾ ਹੈ।

PunjabKesari

ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਸੁਰੇਸ਼ ਕਸ਼ਯਪ ਨੇ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਕਯਸ਼ਪ ਨੂੰ 22 ਜੁਲਾਈ 2020 'ਚ ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਕਾਰਜਕਾਲ 'ਚ ਪਾਰਟੀ ਦਾ ਪ੍ਰਦਰਸ਼ਨ ਕਾਫ਼ੀ ਲਚਰ ਰਿਹਾ। ਨਵੰਬਰ 2021 'ਚ ਮੰਡੀ ਲੋਕ ਸਭਾ ਸੀਟ ਅਤੇ ਅਰਕੀ, ਫਤਿਹਪੁਰ ਅਤੇ ਜੁੱਬਲ-ਕੋਟਖਾਈ ਵਿਧਾਨ ਸਭਾ ਖੇਤਰਾਂ ਦੀ ਜ਼ਿਮਨੀ ਚੋਣ 'ਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
 


author

Tanu

Content Editor

Related News