Healthy Routine ਮਗਰੋਂ ਮੌਤ! ਸਵੇਰੇ 2 ਵਜੇ ਉੱਠ ਕੇ ਕੀਤਾ ਯੋਗਾ ਤੇ ਲਾਈ ਦੌੜ, ਪਰ ਅਚਾਨਕ...
Wednesday, Apr 02, 2025 - 09:50 AM (IST)

ਨੈਸ਼ਨਲ ਡੈਸਕ: ਯੋਗ ਅਚਾਰਿਆ ਡਾ. ਪਵਨ ਸਿੰਘਲ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋਣ ਨਾਲ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। ਇਕ Healthy Routine 'ਤੇ ਚੱਲਣ ਦੇ ਬਾਵਜੂਦ ਅਚਾਨਕ Silent Attack ਆਉਣ ਨਾਲ ਡਾ. ਪਵਨ ਸਿੰਘਲ ਦੀ ਮੌਤ ਹੋ ਗਈ। ਉਹ ਸਵੇਰੇ 2 ਵਜੇ ਉੱਠੇ, ਇਸ਼ਨਾਨ ਕੀਤਾ। ਇਸ ਮਗਰੋਂ ਪੂਜਾ-ਪਾਠ ਕਰਨ ਤੋਂ ਬਾਅਦ ਤਕਰੀਬਨ ਢਾਈ ਘੰਟੇ ਤਕ ਯੋਗਾ ਕੀਤਾ ਤੇ ਫ਼ਿਰ 3 ਕਿੱਲੋਮੀਟਰ ਦੌੜ ਲਗਾਈ। ਇਸ ਮਗਰੋਂ ਉਹ ਯੋਗਾ ਕਰਨ ਜਾ ਰਹੇ ਸਨ, ਪਰ ਰਾਹ ਵਿਚ ਹੀ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਇਹ ਮਾਮਲਾ ਮੱਧ ਪ੍ਰਦੇਸ਼ ਦੇ ਭੋਪਾਲ ਦਾ ਹੈ। ਡਾ. ਪਵਨ ਸਿੰਘਲ ਪਸ਼ੂਪਾਲਨ ਵਿਭਾਗ ਵਿਚ ਕੰਮ ਕਰਦੇ ਸਨ। ਐਤਵਾਰ ਵਾਲੇ ਦਿਨ ਵੀ ਉਹ ਆਪਣੀ ਰੂਟੀਨ ਮੁਤਾਬਕ ਸਵੇਰੇ 2 ਵਜੇ ਉੱਠੇ ਅਤੇ ਯੋਗਾ ਤੇ ਦੌੜ ਮਗਰੋਂ ਆਪਣੀ ਕਾਰ ਰਾਹੀਂ ਤੁਲਸੀ ਸਰੋਵਰ ਪਾਰਕ ਯੋਗ ਕਲਾਸ ਲਈ ਨਿਕਲ ਗਏ। ਰਾਹ ਵਿਚ ਲੋਕਾਂ ਨੇ ਉਨ੍ਹਾਂ ਦੀ ਕਾਰ ਖੜ੍ਹੀ ਵੇਖੀ। ਅੰਦਰ ਵੇਖਿਆ ਤਾਂ ਡਾ. ਸਿੰਘਲ ਵਿਚ ਬੇਹੋਸ਼ ਪਏ ਸਨ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਉਨ੍ਹਾਂ ਦੇ ਮੌਤ ਦੀ ਵਜ੍ਹਾ Silent Attack ਦੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ
100 ਕਿੱਲੋਮੀਟਰ ਦੌੜ ਤੇ 3600 ਸੂਰਜ ਨਮਸਕਾਰ ਦਾ ਰਿਕਾਰਡ
ਡਾ. ਪਵਨ ਸਿੰਘਲ ਲੰਮੇ ਸਮੇਂ ਤੋਂ ਯੋਗਾ ਨਾਲ ਜੁੜੇ ਹੋਏ ਸਨ। ਉਹ ਰੋਜ਼ਾਨਾ ਤਿੰਨ ਤੋਂ ਚਾਰ ਕਿੱਲੋਮੀਟਰ ਦੌੜ ਲਗਾਉਂਦੇ ਸਨ। 2 ਘੰਟੇ ਯੋਗਾ ਵੀ ਕਰਦੇ ਸਨ। ਉਨ੍ਹਾਂ ਦੇ ਨਾਂ 11 ਘੰਟੇ ਵਿਚ 100 ਕਿੱਲੋਮੀਟਰ ਦੌੜ ਲਗਾਉਣ ਦਾ ਅਤੇ 8 ਘੰਟਿਆਂ ਵਿਚ 3600 ਸੂਰਜ ਨਮਸਕਾਰ ਕਰਨ ਦਾ ਰਿਕਾਰਡ ਵੀ ਹੈ। ਉਨ੍ਹਾਂ ਨੇ 17 ਵਾਰ ਖ਼ੂਨਦਾਨ ਵੀ ਕੀਤਾ ਸੀ। ਉਹ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਯੋਗ ਸਿਖਾ ਰਹੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਉਨ੍ਹਾਂ ਤੋਂ ਆਨਲਾਈਨ ਕਲਾਸਾਂ ਵੀ ਲੈਂਦੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8