ਡਾ. ਮਨਮੋਹਨ ਸਿੰਘ ਦੀ ਸਮਾਰਕ ਨਾਲ ਜੁੜੀ ਵੱਡੀ ਖ਼ਬਰ, ਇਹ ਜਗ੍ਹਾ ਹੋਈ ਫ਼ਾਈਨਲ
Friday, Mar 07, 2025 - 08:40 AM (IST)

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਮਾਰਕ ਦਿੱਲੀ ਦੇ ਰਾਜਘਾਟ ਨੇੜੇ ਬਣੇ ਰਾਸ਼ਟਰੀ ਸਮ੍ਰਿਤੀ ਸਥਲ ਵਿਚ ਹੀ ਬਣੇਗੀ। ਇਸ ਸਬੰਧੀ ਉਨ੍ਹਾਂ ਦੇ ਪਰਿਵਾਰ ਨੇ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਸਹਿਮਤੀ ਲਈ ਪੱਤਰ ਭੇਜ ਦਿੱਤਾ ਹੈ। ਡਾ. ਮਨਮੋਹਨ ਸਿੰਘ ਦੀ ਸਮਾਰਕ ਰਾਸ਼ਟਰੀ ਸਮ੍ਰਿਤੀ ਸਥਲ ਅੰਦਰ 900 ਵਰਗ ਮੀਟਰ ਜਗ੍ਹਾ ਵਿਚ ਬਣਾਇਆ ਜਾਵੇਗਾ। ਭਾਰਤ ਦੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਤੇ ਸਾਬਕਾ ਰਾਸ਼ਟਰਪਤੀਆਂ ਦੇ ਸਮਾਰਕ ਵੀ ਇਸੇ ਜਗ੍ਹਾ 'ਤੇ ਹੀ ਬਣਾਏ ਗਏ ਹਨ। ਇੱਥੇ 7 ਵੱਡੇ ਲੀਡਰਾਂ ਦੇ ਸਮਾਰਕ ਮੌਜੂਦ ਹਨ। ਇਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਪੀ.ਵੀ. ਨਰਸਿਮਹਾ ਰਾਓ ਤੇ ਚੰਦਰਸ਼ੇਖਰ ਦੇ ਨਾਂ ਸ਼ਾਮਲ ਹਨ। ਡਾ. ਮਨਮੋਹਨ ਸਿੰਘ ਦੀ ਸਮਾਰਕ ਦੇ ਆਲੇ-ਦੁਆਲੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ, ਸਾਬਕਾ ਰਾਸ਼ਟਰਪਤੀ ਆਰ. ਵੈਂਕਟਰਮਨ, ਗਿਆਨੀ ਜੈਲ ਸਿੰਘ ਤੇ ਪ੍ਰਣਬ ਮੁਖਰਜੀ ਦੇ ਸਮਾਰਕ ਬਣੇ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਦੀ ਆਵੇਗੀ ਸ਼ਾਮਤ! ਸਵੇਰੇ-ਸਵੇਰੇ ਵੱਜ ਗਿਆ 'ਛਾਪਾ'
ਦਰਅਸਲ, ਪਿਛਲੇ ਹਫਤੇ ਮਰਹੂਮ ਡਾ. ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਾਸ਼ਟਰੀ ਸਮ੍ਰਿਤੀ ਸਥਲ ਦਾ ਦੌਰਾ ਕੀਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਇਕ ਲਿਖਤੀ ਪੱਤਰ ਭੇਜ ਦਿੱਤਾ ਹੈ, ਜਿਸ ਵਿਚ ਇਸ ਜਗ੍ਹਾ 'ਤੇ ਉਨ੍ਹਾਂ ਦੀ ਸਮਾਰਕ ਬਣਾਉਣ 'ਤੇ ਸਹਿਮਤੀ ਜਤਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਵੱਡਾ ਐਕਸ਼ਨ! UP ਤੋਂ ਫੜਿਆ 'ਬੱਬਰ ਖ਼ਾਲਸਾ' ਦਾ ਅੱਤਵਾਦੀ, ਗ੍ਰਨੇਡ ਤੇ ਹਥਿਆਰ ਬਰਾਮਦ
ਸਮਾਰਕ ਬਣਾਉਣ ਦਾ ਕੰਮ ਕੇਂਦਰੀ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਦਾ ਖਰਚਾ ਇਕ ਟਰੱਸਟ ਵੱਲੋਂ ਚੁੱਕਿਆ ਜਾਵੇਗਾ, ਜਿਸ ਨੂੰ ਡਾ. ਮਨਮੋਹਨ ਸਿੰਘ ਦੇ ਪਰਿਵਾਰ ਵੱਲੋਂ ਬਣਾਇਆ ਜਾਵੇਗਾ। ਡਾ. ਮਨਮੋਹਨ ਸਿੰਘ ਦੀ ਧੀ ਉਪਿੰਦਰ ਸਿੰਘ ਮੁਤਾਬਕ ਇਹ ਜ਼ਮੀਨ ਹੁਣ ਇਕ ਟਰੱਸਟ ਨੂੰ ਅਲਾਟ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਸਮਾਰਕ ਬਣਾਉਣ ਲਈ ਸਰਕਾਰ ਤੋਂ ਇਕ ਵਾਰ ਵਿਚ ਜ਼ਿਆਦਾ ਤੋਂ ਜ਼ਿਆਦਾ 25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮਿਲ ਸਕਦੀ ਹੈ। ਸਮਾਰਕ ਦੀ ਰੂਪ-ਰੇਖਾ ਬਾਰੇ ਪਰਿਵਾਰ ਅਤੇ ਸਰਕਾਰ ਵਿਚਾਲੇ ਚਰਚਾ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8