ਜਨਮ ਦਿਨ ਮਨਾਉਣ ਮਗਰੋਂ ਡਾਕਟਰ ਬੀਬੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਲਿਖੀ ਵੱਡੀ ਗੱਲ

Saturday, Jul 04, 2020 - 06:45 PM (IST)

ਬਿਲਾਸਪੁਰ (ਵਾਰਤਾ)— ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਇਕ ਮਸ਼ਹੂਰ ਡਾਕਟਰ ਦੀ ਖੁਦਕੁਸ਼ੀ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਇੰਦੂ ਉਦਯੋਗ ਚੌਕ ਨੇੜੇ ਡਾ. ਰਾਹਲਕਰ ਐਂਡੋਸਕੋਪੀ ਐਂਡ ਸਰਜੀਕਲ ਕਲੀਨਿਕ ਦੀ ਡਾਇਰੈਕਟਰ ਡਾ. ਅਲਕਾ ਰਹਿਲਕਰ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਕਮਰੇ ਵਿਚ ਐਨੇਸਥੀਸ਼ਿਆ (ਬੇਹੋਸ਼ੀ ਦੀ ਦਵਾਈ, ਜੋ ਡਾਕਟਰ ਮਰੀਜ਼ ਨੂੰ ਸਰਜਰੀ ਸਮੇਂ ਦਿੰਦੇ ਹਨ) ਦਾ ਟੀਕਾ ਲਾ ਕੇ ਖ਼ੁਦਕੁਸ਼ੀ ਕਰ ਲਈ। ਡਾ. ਅਲਕਾ ਦੇ ਪਤੀ ਡਾ. ਚੰਦਰਸ਼ੇਖਰ ਰਾਹਲਕਰ ਕੈਂਸਰ ਦੇ ਡਾਕਟਰ ਸਨ। ਪਿਛਲੇ ਦੋ ਸਾਲਾਂ ਤੋਂ ਦਿਲ ਸੰਬੰਧੀ ਬੀਮਾਰੀ ਨਾਲ ਜੂਝ ਰਹੇ ਹਨ। ਬਿਲਾਸਪੁਰ ਦੇ ਅਪੋਲੋ ਅਤੇ ਰਾਏਪੁਰ ਦੇ ਸ਼੍ਰੀਰਾਮ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਤੋਂ ਇਕ ਦਿਨ ਪਹਿਲਾਂ ਡਾਕਟਰ ਜੋੜਾ ਰਾਏਪੁਰ ਪਰਤਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਡਾ. ਅਲਕਾ ਪਤੀ ਦੀ ਬੀਮਾਰੀ ਅਤੇ ਪੁੱਤਰ ਦੇ ਸਿੰਗਾਪੁਰ 'ਚ ਵੱਸ ਜਾਣ ਕਾਰਨ ਕੁਝ ਸਮੇਂ ਤੋਂ ਤਣਾਅ ਵਿਚ ਸੀ। ਉਨ੍ਹਾਂ ਦਾ ਕੱਲ੍ਹ 60ਵਾਂ ਜਨਮ ਦਿਨ ਸੀ। ਸ਼ਾਮ ਨੂੰ ਜਨਮ ਦਿਨ ਮਨਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਫੋਨ ਲਾਇਆ ਪਰ ਉਸ ਨਾਲ ਗੱਲ ਨਹੀਂ ਹੋ ਸਕੀ। ਇਸ ਤੋਂ ਬਾਅਦ ਉਹ ਆਪਣੇ ਕਮਰੇ 'ਚ ਚੱਲੀ ਗਈ ਅਤੇ ਐਨੇਸਥੀਸ਼ਿਆ ਦਾ ਹਾਈਡੋਜ਼ ਦਾ ਟੀਕਾ ਲਾ ਲਿਆ। 

ਖ਼ੁਦਕੁਸ਼ੀ ਤੋਂ ਪਹਿਲਾਂ ਡਾ. ਅਲਕਾ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਇਕ ਵੱਡੀ ਗੱਲ ਲਿਖੀ ਹੈ। ਉਨ੍ਹਾਂ ਨੇ ਆਪਣਾ ਪੋਸਟਮਾਰਟਮ ਨਾ ਕੀਤੇ ਜਾਣ ਦੀ ਬੇਨਤੀ ਕੀਤੀ। ਸੁਸਾਈਡ ਨੋਟ ਵਿਚ ਉਨ੍ਹਾਂ ਨੇ ਇਹ ਵੀ ਲਿਖਿਆ ਕਿ ਉਹ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਖੁਸ਼ ਹੈ ਅਤੇ ਆਪਣੇ ਹੋਸ਼-ਹਵਾਸ ਵਿਚ ਇਹ ਕਦਮ ਚੁੱਕ ਰਹੀ ਹੈ ਅਤੇ ਇਸ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਖ਼ੁਦਕੁਸ਼ੀ ਦਾ ਕਾਰਨ ਨਹੀਂ ਲਿਖਿਆ। ਸਿਵਲ ਲਾਈਨ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।


Tanu

Content Editor

Related News