ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

Sunday, Aug 08, 2021 - 04:18 PM (IST)

ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

ਗੈਜੇਟ ਡੈਸਕ– ਜੇਕਰ ਦੇਸ਼-ਵਿਦੇਸ਼ ਕਿਤੇ ਵੀ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਕੋਵਿਡ-19 ਵੈਕਸੀਨ ਸਰਟੀਫਿਕੇਟ ਅੱਜ-ਕੱਲ੍ਹ ਇਕ ਬਹੁਤ ਜ਼ਰੂਰੀ ਚੀਜ਼ ਬਣ ਗਿਆ ਹੈ। ਹੁਣ ਤਕ ਕੋਵਿਡ-19 ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦੇ ਦੋ ਤਰੀਕੇ ਸਨ- ਪਹਿਲਾ CoWIN ਪੋਰਟਲ ਅਤੇ ਦੂਜਾ ਆਰੋਗਿਆ ਸੇਤੂ ਐਪ। ਹੁਣ ਭਾਰਤ ਸਰਕਾਰ ਨੇ ਵਟਸਐਪ ਨਾਲ ਸਾਂਝੇਦਾਰੀ ਕੀਤੀ ਹੈ ਤਾਂ ਜੋ ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨਾ ਹੋਰ ਵੀ ਆਸਾਨ ਹੋ ਸਕੇ। 

ਹੁਣ ਤੁਸੀਂ MyGov ਕੋਰੋਨਾ ਹੈਲਪਡੈਸਕ ਵਟਸਐਪ ਚੈਟਬਾਟ ਡਾਊਨਲੋਡ ਕਰ ਸਕਦੇ ਹੋ। ਇਸ ਦਾ ਐਲਾਨ ਸਰਕਾਰ ਨੇ ਪਿਛਲੇ ਸਾਲ ਦੀ ਸ਼ੁਰੂਆਤ ’ਚ ਕੀਤਾ ਸੀ। ਵਟਸਐਪ ਰਾਹੀਂ ਕੋਵਿਡ-19 ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦਾ ਸਟੈੱਪ-ਬਾਈ-ਸਟੈੱਪ ਤਰੀਕਾ ਇਥੇ ਜਾਣੋ।

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਨਦਾਰ ਫੀਚਰ, ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ

Covid-19 ਵੈਕਸੀਨ ਸਰਟੀਫਿਕੇਟ ਡਾਊਨਲੋਡ ਕਰਨ ਦਾ ਤਰੀਕਾ

- ਇਸ ਲਈ ਪਹਿਲਾਂ ਤੁਹਾਨੂੰ MyGov ਕੋਰੋਨਾ ਹੈਲਪਡੈਸਕ ਨੰਬਰ ਆਪਣੇ ਸਮਾਰਟਫੋਨ ’ਚ ਸੇਵ ਕਰਨਾ ਹੋਵੇਗਾ। ਇਹ ਨੰਬਰ 9013151515 ਹੈ।

- ਨੰਬਰ ਸੇਵ ਹੋਣ ਤੋਂ ਬਾਅਦ ਵਟਸਐਪ ਐਪ ਓਪਨ ਕਰੋ।

- ਇਸ ਤੋਂ ਬਾਅਦ ਚੈਟ ਲਿਸਟ ’ਚ ਜਾ ਕੇ ਕਾਨਟੈਕਟ ਨੂੰ ਸਰਚ ਕਰੋ।

- ਮਿਲ ਜਾਣ ਤੋਂਬਾਅਦ ਚੈਟ ਨੂੰ ਓਪਨ ਕਰੋ ਅਤੇ ਇਥੇ ਡਾਊਨਲੋਡ ਸਰਟੀਫਿਕੇਟ ਟਾਈਪ ਕਰੋ।

- ਇਸ ਤੋਂ ਬਾਅਦ ਵਟਸਐਪ ਚੈਟਬਾਟ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ’ਤੇ 6 ਡਿਜੀਟ ਦਾ ਓ.ਟੀ.ਪੀ ਭੇਜੇਗਾ। 

- ਓ.ਟੀ.ਪੀ. ਨੂੰ ਚੈੱਕ ਕਰੋ ਅਤੇ ਐਂਟਰ ਕਰੋ।

- ਇਸ ਤੋਂ ਬਾਅਦ ਚੈਟਬਾਟ ਤੁਹਾਨੂੰ ਵਟਸਐਪ ’ਤੇ ਕੋਵਿਡ-19 ਵੈਕਸੀਨ ਸਰਟੀਫਿਕੇਟ ਸੈਂਡ ਕਰੇਗਾ। ਇਥੋਂ ਤੁਸਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ।

ਜੇਕਰ ਤੁਹਾਨੂੰ ਇਥੇ ਵਟਸਐਪ ’ਤੇ ਏਰਰ ਵਿਖਾਈ ਦੇਵੇ ਤਾਂ ਤੁਸੀਂ ਪਹਿਲਾਂ ਦੀ ਤਰ੍ਹਾਂ CoWin ਪੋਰਟ ਅਤੇ ਆਰੋਗਿਆ ਸੇਤੂ ਐਪ ਦੀ ਵਰਤੋਂ ਵੀ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਸਸਤਾ ਹੋਇਆ ਸੈਮਸੰਗ ਦਾ 7,000mAh ਦੀ ਬੈਟਰੀ ਵਾਲਾ ਇਹ ਸਮਾਰਟਫੋਨ, ਇੰਨੀ ਘਟੀ ਕੀਮਤ


author

Rakesh

Content Editor

Related News