ਦੂਰਦਰਸ਼ਨ ’ਤੇ ‘ਦਿ ਕੇਰਲਾ ਸਟੋਰੀ’ ਵਿਖਾਉਣ ’ਤੇ ਵਿਵਾਦ, ਕਾਂਗਰਸ ਨੇ ਚੋਣ ਕਮਿਸ਼ਨ ਵੱਲ ਕੀਤਾ ਰੁੱਖ

Saturday, Apr 06, 2024 - 11:30 AM (IST)

ਦੂਰਦਰਸ਼ਨ ’ਤੇ ‘ਦਿ ਕੇਰਲਾ ਸਟੋਰੀ’ ਵਿਖਾਉਣ ’ਤੇ ਵਿਵਾਦ, ਕਾਂਗਰਸ ਨੇ ਚੋਣ ਕਮਿਸ਼ਨ ਵੱਲ ਕੀਤਾ ਰੁੱਖ

ਤਿਰੂਵਨੰਤਪੁਰਮ (ਭਾਸ਼ਾ) - ਕੇਰਲ ਦੀ ਕਾਂਗਰਸ ਇਕਾਈ ਨੇ ਵਾਦ-ਵਿਵਾਦ ਵਾਲੀ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਵਿਰੁੱਧ ਸ਼ੁੱਕਰਵਾਰ ਚੋਣ ਕਮਿਸ਼ਨ ਕੋਲ ਪਹੁੰਚ ਕਰਦਿਆਂ ਕਿਹਾ ਕਿ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਚੋਣ ਸੰਭਾਵਨਾਵਾਂ ਨੂੰ ਮਜ਼ਬੂਤ ​​ਕਰਨ ਲਈ ਧਾਰਮਿਕ ਲੀਹਾਂ ’ਤੇ ਸਮਾਜ ਨੂੰ ਵੰਡਣ ਦਾ ਇਕ ਖਾਮੋਸ਼ ਯਤਨ ਹੈ।

ਦੂਰਦਰਸ਼ਨ ਦੇ ਇਸ ਫੈਸਲੇ ਤੋਂ ਬਾਅਦ ਕੇਰਲ ’ਚ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਤੇ ਵਿਰੋਧੀ ਪਾਰਟੀ ਕਾਂਗਰਸ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਦੂਰਦਰਸ਼ਨ ਨੇ ਇਸ ਫਿਲਮ ਨੂੰ 5 ਅਪ੍ਰੈਲ ਨੂੰ ਪ੍ਰਸਾਰਿਤ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪ੍ਰਿੰਸ ਕੰਵਲਜੀਤ ਸਿੰਘ ਦੀ ਵੈੱਬ ਸੀਰੀਜ਼ 'Plaster' ਨੂੰ ਮਿਲ ਰਿਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ

ਸੂਬੇ ’ਚ ਸੱਤਾਧਾਰੀ ਸੀ. ਪੀ. ਆਈ. (ਐੱਮ) ਦੇ ਯੂਥ ਵਿੰਗ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਫਿਲਮ ਦੇ ਪ੍ਰਸਾਰਣ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਤਿਰੂਵਨੰਤਪੁਰਮ ’ਚ ਦੂਰਦਰਸ਼ਨ ਦੇ ਦਫਤਰ ਤੱਕ ਰੋਸ ਮਾਰਚ ਕੱਢੇਗੀ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ ਨੇ ਸ਼ੁੱਕਰਵਾਰ ਇਸ ਸਬੰਧੀ ਚੋਣ ਕਮਿਸ਼ਨ ਨੂੰ ਚਿੱਠੀ ਵੀ ਲਿਖੀ।

ਇਹ ਖ਼ਬਰ ਵੀ ਪੜ੍ਹੋ : ਨਹੀਂ ਸੁਧਰ ਰਹੀ ਕੰਗਨਾ ਰਣੌਤ, ਹੁਣ ਸਰਦਾਰ ਵੱਲਭ ਭਾਈ ਪਟੇਲ ਬਾਰੇ ਦਿੱਤਾ ਵਿਵਾਦਿਤ ਬਿਆਨ

ਇਸ ਤੋਂ ਪਹਿਲਾਂ ਕੇਰਲ ਵਿਚ ਸੀ. ਪੀ. ਆਈ (ਐੱਮ). ਅਤੇ ਕਾਂਗਰਸ ਨੇ ਵਿਵਾਦਤ ਫਿਲਮ ਨੂੰ ਪ੍ਰਸਾਰਿਤ ਕਰਨ ਦੇ ਦੂਰਦਰਸ਼ਨ ਦੇ ਫੈਸਲੇ ਖਿਲਾਫ ਭਾਰਤ ਦੇ ਚੋਣ ਕਮਿਸ਼ਨ ਕੋਲ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾ ਕੇ ਦੋਸ਼ ਲਾਇਆ ਕਿ ਇਹ ਸੰਭਾਵਿਤ ਤੌਰ ’ਤੇ ਧਾਰਮਿਕ ਆਧਾਰ ’ਤੇ ਸਮਾਜ ਦਾ ਧਰੁਵੀਕਰਨ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News