ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ 'ਚ ਕਰੋ ਦਾਨ, ਮਿਲੇਗਾ ਇਹ ਲਾਭ

08/04/2020 6:24:22 PM

ਨਵੀਂ ਦਿੱਲੀ — ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਬਣਾਇਆ ਗਿਆ ਹੈ ਅਤੇ ਵਿੱਤੀ ਸਾਲ 2020-21 ਲਈ ਸਰਕਾਰ ਨੇ ਇਸ ਵਿਚ ਦਾਨ ਕਰਨ 'ਤੇ ਟੈਕਸ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇਸ ਬਾਰੇ 'ਚ ਮਈ ਦੇ ਦੂਜੇ ਹਫ਼ਤੇ 'ਚ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਸੀਬੀਡੀਟੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ

ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਨੋਟੀਫਿਕੇਸ਼ਨ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80 ਜੀ ਦੀ ਉਪ-ਧਾਰਾ (2) ਦੇ ਅੰਦਰ ਕਲਾਸ (ਬੀ) ਦੇ ਅਧੀਨ ਇਤਿਹਾਸਕ ਮਹੱਤਵ ਅਤੇ ਜਨਤਕ ਪੂਜਾ ਕਰਨ ਦਾ ਸਥਾਨ ਦੇਸਥਾਨ ਘੋਸ਼ਿਤ ਕੀਤਾ ਹੈ। ਇਸ ਟਰੱਸਟ ਵਿਚ ਦਾਨ ਕਰਨ ਵਾਲੇ ਨੂੰ ਤੱਕ ਦੀ ਡਿਡਕਸ਼ਨ ਦਿੱਤੀ ਹੈ। ਟਰੱਸਟ ਦੀ ਆਮਦਨ ਨੂੰ ਪਹਿਲਾਂ ਹੀ ਇਨਕਮ ਟੈਕਸ ਐਕਟ ਦੀ ਧਾਰਾ 11 ਅਤੇ 12 ਦੇ ਤਹਿਤ ਛੋਟ ਦਿੱਤੀ ਗਈ ਹੈ। ਇਹ ਛੋਟ ਹੋਰ ਸੂਚਿਤ ਧਾਰਮਿਕ ਟਰੱਸਟਾਂ ਦੀ ਤਰ੍ਹਾਂ ਹੈ।

ਇਹ ਵੀ ਪੜ੍ਹੋ : ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖਿਆਲ

ਕਿਵੇਂ ਮਿਲੇਗੀ ਛੋਟ

ਇਕ ਟਰੱਸਟ ਦੀ ਆਮਦਨੀ ਨੂੰ ਟੈਕਸ ਤੋਂ ਸੈਕਸ਼ਨ 11 ਅਤੇ 12 ਦੇ ਅਧੀਨ ਛੋਟ ਦੇਣ ਲਈ ਦੂਜੀ ਪ੍ਰਕਿਰਿਆ ਹੈ। ਇਸ ਵਿਚ ਰਜਿਸਟਰਡ ਕੀਤੇ ਸਾਰੇ ਟਰੱਸਟ ਨੂੰ ਛੋਟ ਦਿੱਤੀ ਗਈ ਹੈ। ਹਾਲਾਂਕਿ ਧਾਰਾ 80 ਜੀ ਅਧੀਨ ਛੋਟ ਸਾਰੇ ਧਾਰਮਿਕ ਟਰੱਸਟਾਂ ਲਈ ਉਪਲਬਧ ਨਹੀਂ ਹੈ। ਕਿਸੇ ਚੈਰੀਟੇਬਲ ਜਾਂ ਧਾਰਮਿਕ ਟਰੱਸਟ ਨੂੰ ਪਹਿਲਾਂ ਧਾਰਾ 11 ਅਤੇ 12 ਅਧੀਨ ਛੋਟ ਲਈ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣੀ ਪੈਂਦੀ ਹੈ ਜਿਸ ਤੋਂ ਬਾਅਦ ਦਾਨ ਕਰਨ ਵਾਲੇ ਲੋਕਾਂ ਨੂੰ ਧਾਰਾ 80 ਜੀ ਅਧੀਨ ਛੋਟ ਦੀ ਮਨਜ਼ੂਰੀ ਮਿਲ ਜਾਂਦੀ ਹੈ।

ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਮਿਲੀ ਹੈ ਛੋਟ

ਇਸ ਤੋਂ ਪਹਿਲਾਂ 2017 ਵਿਚ ਕੇਂਦਰ ਸਰਕਾਰ ਨੇ ਮਯਲਾਪੁਰ 'ਚ ਸਥਿਤ ਅਰੂਲਮੀਗੂ ਕਪਾਲੀਸ਼ਵਾਰਰ ਥਿਰੁਕੋਇਲ ਚੇਨਈ ਦੇ ਕੋਟਟੀਵਾਕਮ 'ਚ ਸਥਿਤ ਸ਼੍ਰੀਨਿਸ਼ਵਾਸ ਪੇਰੂਮਲ ਮੰਦਰ ਅਤੇ ਮਹਾਰਾਸ਼ਟਰ ਦੇ ਸੱਜਣਗੜ ਵਿਚ ਸਥਿਤ ਸਵਾਮੀ ਸਮਾਧੀ ਮੰਦਰ ਅਤੇ ਰਾਮਦਾਸ ਸਵਾਮੀ ਮਠ ਨੂੰ ਇਤਿਹਾਸਕ ਮਹੱਤਤਾ ਅਤੇ ਜਨਤਕ ਪੂਜਾ ਦੀ ਜਗ੍ਹਾ ਮੰਨਦੇ ਹੋਏ ਇਹ ਕਟੌਤੀ 80 ਜੀ ਦੇ ਤਹਿਤ ਮਨਜ਼ੂਰ ਕੀਤੀ ਗਈ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਗੁਰੂਦਵਾਰਾ ਸ੍ਰੀ ਹਰਿਮੰਦਰ ਸਾਹਿਬ ਜਿਹੇ ਹੋਰ ਧਾਰਮਿਕ ਸਥਾਨਾਂ 'ਤੇ ਦਾਨ ਵੀ ਆਮਦਨ ਟੈਕਸ ਐਕਟ ਦੀ ਧਾਰਾ 80 ਜੀ ਤਹਿਤ ਛੋਟ ਮਿਲੇਗੀ।

ਇਹ ਵੀ ਪੜ੍ਹੋ : ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

ਕਿੰਨੀ ਮਿਲੇਗੀ ਛੋਟ

ਕੁਝ ਮਾਮਲਿਆਂ ਵਿਚ ਟੈਕਸ ਤੋਂ ਛੋਟ ਦਾ ਲਾਭ ਸਿਰਫ ਕੁੱਲ ਆਮਦਨੀ ਦਾ ਵੱਧ ਤੋਂ ਵੱਧ 10% ਦਾਨ ਕਰਨ 'ਤੇ ਮਿਲਦਾ ਹੈ। ਮੰਨ ਲਓ ਤੁਹਾਡੀ ਸਲਾਨਾ ਆਮਦਨੀ 5 ਲੱਖ ਹੈ, ਤਾਂ ਤੁਸੀਂ ਉਸ 'ਤੇ ਸਿਰਫ 50 ਹਜ਼ਾਰ ਰੁਪਏ ਦਾਨ ਕਰਕੇ ਟੈਕਸ ਵਿਚ ਛੋਟ ਲੈ ਸਕਦੇ ਹੋ। ਜੇ ਦਾਨ 10 ਪ੍ਰਤੀਸ਼ਤ ਤੋਂ ਵੱਧ ਹੈ, ਤਾਂ ਧਾਰਾ 80 ਜੀ ਦੇ ਅਧੀਨ ਟੈਕਸ ਛੋਟ ਸਿਰਫ 10 ਪ੍ਰਤੀਸ਼ਤ ਦੀ ਰਕਮ 'ਤੇ ਉਪਲਬਧ ਹੋਵੇਗੀ। ਹਾਲਾਂਕਿ ਕੁਝ ਸੰਸਥਾਵਾਂ ਨੂੰ ਦਾਨ ਕਰਨ 'ਤੇ 10 ਪ੍ਰਤੀਸ਼ਤ ਦੀ ਕੋਈ ਸੀਮਾ ਨਹੀਂ ਹੈ। ਦਾਨ ਤੋਂ ਛੋਟ ਵੀ ਪ੍ਰਤੀਸ਼ਤ ਦੇ ਹਿਸਾਬ ਨਾਲ ਹੈ। ਕੁਝ ਮਾਮਲਿਆਂ ਵਿਚ ਇਹ 50 ਪ੍ਰਤੀਸ਼ਤ ਟੈਕਸ ਵਿਚ ਛੋਟ ਹੈ, ਕੁਝ ਮਾਮਲਿਆਂ ਵਿਚ ਇਹ 100 ਪ੍ਰਤੀਸ਼ਤ ਤੱਕ ਹੈ।

ਇਹ ਵੀ ਪੜ੍ਹੋ : ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ


Harinder Kaur

Content Editor

Related News