ਡੋਨਾਲਡ ਟਰੰਪ ਭਾਰਤ ''ਚ ਗੱਡਣਗੇ ਝੰਡੇ, ਸ਼ੁਰੂ ਹੋਇਆ ਇਹ ਪ੍ਰਾਜੈਕਟ
Sunday, Nov 26, 2017 - 05:37 AM (IST)
ਨਵੀਂ ਦਿੱਲੀ/ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਥਾਪਤ 'ਦਿ ਟਰੰਪ ਆਰਗੇਨਾਈਜੇਸ਼ਨ' (ਟਰੰਪ ਟਾਵਰ) ਦਾ ਦੇਸ਼ 'ਚ ਤੀਜਾ ਪ੍ਰਾਜੈਕਟ ਕੋਲਕਾਤਾ 'ਚ ਸ਼ੁਰੂ ਹੋ ਗਿਆ ਹੈ। ਇਸ ਟਰੰਪ ਟਾਵਰ 'ਚ 140 ਅਲਟਰਾ-ਲਗਜ਼ਰੀ ਅਪਾਰਟਮੈਂਟ ਹੋਣਗੇ।

ਇਸ ਦੇ ਭਾਰਤੀ ਡਿਵੈਲਪਰਾਂ ਨੂੰ ਪ੍ਰਾਜੈਕਟ ਦੀ ਵਿਕਰੀ ਤੋਂ 700 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਅਕਤੂਬਰ ਵਿਕਰੀ ਦੀ ਸ਼ੁਰੂਆਤ ਤੋਂ ਬਾਅਦ ਰਿਆਲਟੀ ਕੰਪਨੀਆਂ ਯੂਨੀਮਾਰਕ ਗਰੁੱਪ, ਆਰ. ਡੀ. ਬੀ. ਅਤੇ ਕਈ ਹੋਰ ਕੰਪਨੀਆਂ ਪਹਿਲਾਂ ਹੀ ਪ੍ਰਾਜੈਕਟ ਦੇ ਕਰੀਬ 50 ਫੀਸਦੀ ਇਕਾਈਆਂ ਵੇਚ ਚੁੱਕੀਆਂ ਹਨ।
ਇਸ ਦੀ ਕੀਮਤ 2,500 ਪ੍ਰਤੀ ਫੁੱਟ ਦੇ ਫਲੈਟ ਲਈ 3.75 ਕਰੋੜ ਰੁਪਏ ਤੋਂ ਸ਼ੁਰੂ ਹੈ। ਇਸ ਤੋਂ ਪਹਿਲਾਂ ਪੰਚਸ਼ੀਲ ਰਿਆਲਟੀ ਦੇ ਨਾਲ ਮਿਲੇ ਕੇ ਪੁਣੇ ਅਤੇ ਲੋਧਾ ਗਰੁੱਪ ਨਾਲ ਮੁੰਬਈ 'ਚ ਟਰੰਪ ਟਾਵਰ ਸ਼ੁਰੂ ਕੀਤਾ ਹੈ।
