ਡੋਨਾਲਡ ਟਰੰਪ ਵਲੋਂ ਕੀਤੇ ਟਵੀਟ ਦਾ ਪੀ. ਐੱਮ. ਮੋਦੀ ਨੇ ਦਿੱਤਾ ਜਵਾਬ

02/24/2020 11:37:21 AM

ਅਹਿਮਦਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਵ ਸੋਮਵਾਰ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਹਿੰਦੀ 'ਚ ਟਵੀਟ ਕੀਤਾ ਸੀ। ਜਿਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਦਿੱਤਾ ਹੈ। ਮੋਦੀ ਨੇ ਲਿਖਿਆ ਹੈ, ''ਅਤਿਥੀ ਦੇਵੋ ਭਵ :'' ਯਾਨੀ ਕਿ ਮਹਿਮਾਨ ਦੇਵਤਾ ਸਾਮਾਨ ਹਨ। ਟਰੰਪ ਨੇ ਜੋ ਟਵੀਟ ਕੀਤਾ ਸੀ ਉਹ ਹੈ- ਅਸੀਂ ਭਾਰਤ ਆਉਣ ਲਈ ਤਿਆਰ ਹਾਂ। ਅਸੀਂ ਰਸਤੇ 'ਚ ਹਾਂ, ਕੁਝ ਹੀ ਘੰਟਿਆਂ 'ਚ ਅਸੀਂ ਸਭ ਨੂੰ ਮਿਲਾਂਗੇ।

PunjabKesari

ਇੱਥੇ ਦੱਸ ਦੇਈਏ ਕਿ ਟਰੰਪ ਆਪਣੀ ਪਤਨੀ ਮੇਲਾਨੀਆ, ਬੇਟੀ, ਜਵਾਈ ਅਤੇ ਇਕ ਟੀਮ ਨਾਲ ਭਾਰਤ ਦੋ ਦਿਨਾਂ ਭਾਰਤ ਦੌਰੇ 'ਤੇ ਆ ਰਹੇ ਹਨ। ਟਰੰਪ ਕਰੀਬ 11.40 ਵਜੇ ਅਹਿਮਦਾਬਾਦ ਪੁੱਜਣਗੇ, ਜਿੱਥੇ ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ। ਟਰੰਪ ਦਾ ਭਾਰਤ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋਵੇਗਾ। ਅਹਿਮਦਾਬਾਦ 'ਚ ਮੋਦੀ ਨਾਲ ਟਰੰਪ ਰੋਡ ਸ਼ੋਅ ਕਰਨਗੇ। ਦੋਵੇਂ ਨੇਤਾ ਮੋਟੇਰਾ ਸਟੇਡੀਅਮ 'ਚ ਪਹੁੰਚਣਗੇ, ਜਿੱਥੇ 'ਨਮਸਤੇ ਟਰੰਪ' ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਪੁੱਜੇ ਲੋਕ ਟਰੰਪ ਦਾ ਸਵਾਗਤ ਕਰਨਗੇ।


Tanu

Content Editor

Related News