ਟਰੰਪ ਦੀ ਭਾਰਤ ਫੇਰੀ : ਸਾਬਰਮਤੀ ਆਸ਼ਰਮ ''ਚ ਟਰੰਪ- ਮੇਲਾਨੀਆ ਨੇ ਕੱਤਿਆ ਚਰਖਾ

02/24/2020 6:52:25 PM

ਅਹਿਮਦਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਵ ਸੋਮਵਾਰ ਨੂੰ ਭਾਰਤ ਪੁੱਜ ਗਏ ਹਨ। ਟਰੰਪ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਪੁੱਜੇ ਹਨ, ਜਿੱਥੇ ਪਹਿਲਾਂ ਤੋਂ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਟਰੰਪ ਦਾ ਪੀ. ਐੱਮ. ਮੋਦੀ ਨੇ ਗਲ ਲਾ ਕੇ ਸਵਾਗਤ ਕੀਤਾ। ਇਸ ਦੌਰਾਨ ਫਰਸਟ ਲੇਡੀ ਮੇਲਾਨੀਆ ਟਰੰਪ ਵੀ ਉਨ੍ਹਾਂ ਨਾਲ ਰਹੀ। ਬਤੌਰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ। 

PunjabKesari

ਇੱਥੇ ਦੱਸ ਦੇਈਏ ਕਿ ਟਰੰਪ ਨਾਲ ਉਨ੍ਹਾਂ ਦੀ ਬੇਟੀ ਇਵਾਂਕਾ, ਜਵਾਈ ਜੇਰੇਡ ਕੁਰਸ਼ਰ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ। ਟਰੰਪ ਜਿਸ ਜਹਾਜ਼ ਤੋਂ ਭਾਰਤ ਪੁੱਜੇ ਹਨ, ਉਸ ਦਾ ਨਾਂ ਹੈ 'ਏਅਰ ਫੋਰਸ ਵਨ। ਜਹਾਜ਼ ਜਿਵੇਂ ਹੀ ਅਹਿਮਦਾਬਾਦ ਹਵਾਈ ਅੱਡੇ 'ਤੇ ਲੈਂਡ ਕੀਤਾ ਤਾਂ ਟਰੰਪ ਦੀ ਬੇਟੀ ਇਵਾਂਕਾ ਸਮੇਤ ਹੋਰ ਸੀਨੀਅਰ ਅਧਿਕਾਰੀ ਬਾਹਰ ਆਏ ਪਰ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਅਖੀਰ 'ਚ ਬਾਹਰ ਆਏ ਅਤੇ ਉਨ੍ਹਾਂ ਨੇ ਮੋਦੀ ਨੂੰ ਥੋੜ੍ਹੀ ਉਡੀਕ ਕਰਵਾਈ। 

PunjabKesari
ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤਕ ਦੋਵੇਂ ਨੇਤਾ 22 ਕਿਲੋਮੀਟਰ ਲੰਬਾ ਰੋਡ ਕਰ ਰਹੇ ਹਨ। ਇਸ ਦੌਰਾਨ ਟਰੰਪ ਰਾਸ਼ਟਰਪਿਤਾ ਮਹਾਤਾਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਟਰੰਪ ਆਪਣੇ ਪਰਿਵਾਰ ਨਾਲ ਭਾਰਤ ਆਏ ਹਨ। ਉਹ ਅਹਿਮਦਾਬਾਦ, ਆਗਰਾ ਅਤੇ ਦਿੱਲੀ ਦਾ ਦੌਰਾ ਕਰਨਗੇ।
PunjabKesari
ਦੱਸਣਯੋਗ ਹੈ ਕਿ ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਅਹਿਮਦਾਬਾਦ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਥਾਂ-ਥਾਂ ਮੋਦੀ ਅਤੇ ਟਰੰਪ ਦੇ ਪੋਸਟਰ ਲਾਏ ਗਏ ਹਨ। ਜਿਨ੍ਹਾਂ 'ਤੇ ਭਾਰਤ ਅਤੇ ਅਮਰੀਕਾ ਵਿਚਾਲੇ ਸੰਬੰਧ, ਲੋਕਤੰਤਰ ਆਦਿ ਬਾਰੇ ਲਿਖਿਆ ਹੈ। ਇੱਥੇ ਦੱਸ ਦੇਈਏ ਕਿ ਸਤੰਬਰ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਹਿਊਸਟਨ 'ਚ 'ਹਾਊਡੀ ਮੋਦੀ' ਪ੍ਰੋਗਰਾਮ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਸੰਬੰਧ ਹੋਰ ਵਧ ਮਜ਼ਬੂਤ ਹੋਏ ਹਨ।

PunjabKesari

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਨਾਲ ਸਾਬਰਮਤੀ ਆਸ਼ਰਮ ਪੁੱਜੇ। ਦੋਵੇਂ ਨੇਤਾ ਜਦੋਂ ਆਸ਼ਰਮ ਪੁੱਜੇ ਤਾਂ ਸੂਤ ਦਾ ਸਿਰਪਾਓ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੋਦੀ ਨੇ ਟਰੰਪ ਤੋਂ ਮਹਾਤਮਾ ਗਾਂਧੀ ਦੇ ਗਲੇ 'ਚ ਮਾਲਾ ਪਹਿਨਾਈ ਅਤੇ ਸ਼ਰਧਾਂਜਲੀ ਦਿੱਤੀ। ਮੋਦੀ ਨੇ ਉਨ੍ਹਾਂ ਨੂੰ ਬਾਪੂ ਗਾਂਧੀ ਬਾਰੇ ਹਰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਆਸ਼ਰਮ ਟਰੰਪ ਨੇ ਪਤਨੀ ਮੇਲਾਨੀਆ ਨਾਲ ਚਰਖਾ ਵੀ ਕੱਤਿਆ। ਮੋਦੀ ਨੇ ਖੁਦ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਅਤੇ ਸੂਤ ਵੀ ਕੱਤਿਆ।

PunjabKesari

ਇਸ ਤੋਂ ਬਾਅਦ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਵਿਜ਼ੀਟਰ ਬੁੱਕ 'ਚ ਸੰਦੇਸ਼ ਲਿਖਿਆ। ਜਿਸ 'ਚ ਉਨ੍ਹਾਂ ਨੇ ਪੀ. ਐੱਮ. ਮੋਦੀ ਦਾ ਧੰਨਵਾਦ ਕੀਤਾ ਹੈ।


Tanu

Content Editor

Related News