ਡੋਨਾਲਡ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਦਾ ਦਿੱਖ ਰਿਹੈ ਅਸਰ

Monday, Dec 04, 2017 - 05:38 AM (IST)

ਡੋਨਾਲਡ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਦਾ ਦਿੱਖ ਰਿਹੈ ਅਸਰ

ਵਾਸ਼ਿੰਗਟਨ — ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਦੱਖਣੀ ਏਸ਼ੀਆ ਰਣਨੀਤੀ ਆਪਣਾ ਅਸਰ ਦਿਖਾਉਣ ਲੱਗੀ ਹੈ। ਟਰੰਪ ਨੇ ਇਸ ਰਣਨੀਤੀ ਦੀ ਘੋਸ਼ਣਾ ਅਗਸਤ 'ਚ ਕੀਤੀ ਸੀ। 
ਇਸ 'ਚ ਉਨ੍ਹਾਂ ਨੇ ਭਾਰਤ ਦੀ ਅਹਿਮ ਭੂਮਿਕਾ ਦੀ ਤਰੀਫ ਕੀਤੀ ਹੈ। ਟਰੰਪ ਨੇ ਨਵੀਂ ਰਣਨੀਤੀ ਦੀ ਘੋਸ਼ਣਾ ਕਰਦੇ ਸਮੇਂ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਤ ਕਰਨ 'ਚ ਭਾਰਤ ਦੀ ਵੱਡੀ ਭੂਮਿਕਾ ਦੀ ਇੱਛਾ ਜਤਾਈ ਸੀ। 
ਇਸ ਨੀਤੀ ਨੂੰ ਪ੍ਰਭਾਵੀ ਹੋਏ 100 ਦਿਨ ਹੋ ਗਏ ਹਨ। ਇਸ ਮੌਕੇ 'ਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ, 'ਸਾਨੂੰ ਇਸ ਰਣਨੀਤੀ ਨੂੰ ਪੂਰੀ ਤਰ੍ਹਾਂ ਪ੍ਰਭਾਵੀ ਹੋਣ ਦੇਣ ਲਈ ਕੁਝ ਸਮਾਂ ਦੇਣ ਦੀ ਜ਼ਰੂਰਤ ਹੈ। ਸਾਨੂੰ ਕੁਝ ਚੰਗੇ ਸੰਕੇਤ ਮਿਲ ਰਹੇ ਹਨ ਜਿਹੜੇ ਸਕਰਾਤਾਮਕ ਹਨ। ਅਸੀਂ ਪੂਰਬੀ ਅਫਗਾਨਿਸਤਾਨ 'ਚ ਆਈ. ਐੱਸ. ਖਿਲਾਫ ਤਰੱਕੀ ਕੀਤੀ ਹੈ।' 
ਅਸੀਂ ਉਨ੍ਹਾਂ ਦੇ ਪ੍ਰਭਾਵ ਵਾਲੇ ਖੇਤਰ 'ਚ 2 ਤਿਹਾਈ ਕਮੀ ਲਿਆਉਣ ਅਤੇ ਉਨ੍ਹਾਂ ਦੇ ਇਕ 1 ਤਿਹਾਈ ਅੱਤਵਾਦੀਆਂ ਦਾ ਸਫਾਇਆ ਕਰਨ 'ਚ ਸਫਲ ਹੋਏ ਹਾਂ।


Related News