ਅਗਲੇ ਸਾਲ INDIA ਆ ਸਕਦੇ ਹਨ Donald Trump! ਦੋਵਾਂ ਦੇਸ਼ਾਂ ਵਿਚਾਲੇ ਆਈ ਵੱਡੀ ਅਪਡੇਟ

Friday, Nov 07, 2025 - 11:31 AM (IST)

ਅਗਲੇ ਸਾਲ INDIA ਆ ਸਕਦੇ ਹਨ Donald Trump! ਦੋਵਾਂ ਦੇਸ਼ਾਂ ਵਿਚਾਲੇ ਆਈ ਵੱਡੀ ਅਪਡੇਟ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨਾਲ ਉਨ੍ਹਾਂ ਦੀ ਗੱਲਬਾਤ “ਬਹੁਤ ਵਧੀਆ ਚੱਲ ਰਹੀ ਹੈ” ਅਤੇ ਸੰਭਾਵਨਾ ਹੈ ਕਿ ਉਹ ਅਗਲੇ ਸਾਲ ਭਾਰਤ ਦਾ ਦੌਰਾ ਕਰਨਗੇ। ਵਾਈਟ ਹਾਊਸ ਦੇ ‘ਓਵਲ ਆਫਿਸ’ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਅਤੇ ਭਾਰਤ ਨਾਲ ਵਪਾਰਿਕ ਵਾਰਤਾ ਕਿਵੇਂ ਚੱਲ ਰਹੀਆਂ ਹਨ, ਤਾਂ ਉਨ੍ਹਾਂ ਨੇ ਕਿਹਾ,“ਬਹੁਤ ਵਧੀਆ। ਉਨ੍ਹਾਂ (ਮੋਦੀ ਜੀ ਨੇ) ਰੂਸ ਤੋਂ ਤੇਲ ਖਰੀਦਣਾ ਕਾਫ਼ੀ ਹੱਦ ਤੱਕ ਬੰਦ ਕਰ ਦਿੱਤਾ ਹੈ। ਉਹ ਮੇਰੇ ਦੋਸਤ ਹਨ, ਅਸੀਂ ਗੱਲ ਕਰਦੇ ਰਹਿੰਦੇ ਹਾਂ। ਉਹ ਚਾਹੁੰਦੇ ਹਨ ਕਿ ਮੈਂ ਉੱਥੇ ਆਵਾਂ ਅਤੇ ਮੈਂ ਇਸ ਬਾਰੇ ਵਿਚਾਰ ਕਰ ਰਿਹਾ ਹਾਂ। ਮੈਂ ਜਾਵਾਂਗਾ।”

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਟਰੰਪ ਨੇ ਯਾਦ ਕਰਵਾਇਆ ਕਿ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ “ਸ਼ਾਨਦਾਰ” ਰਿਹਾ ਸੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ “ਬਹੁਤ ਚੰਗੇ ਵਿਅਕਤੀ ਹਨ।” ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ 2026 'ਚ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ,“ਹਾਂ, ਹੋ ਸਕਦਾ ਹੈ।” ਜਾਣਕਾਰੀ ਅਨੁਸਾਰ, ਭਾਰਤ ਅਗਲੇ ਸਾਲ ਕੁਆਡ (Quad) ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜਿਸ 'ਚ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਨੇਤਾ ਹਿੱਸਾ ਲੈਣਗੇ। 2024 ਦਾ ਇਹ ਸੰਮੇਲਨ ਅਮਰੀਕਾ ਦੇ ਵਿਲਮਿੰਗਟਨ (ਡੈਲਾਵੇਅਰ) 'ਚ ਹੋਇਆ ਸੀ। ਹਾਲਾਂਕਿ ਭਾਰਤ 'ਚ ਹੋਣ ਵਾਲੇ ਇਸ ਸੰਮੇਲਨ ਦੀਆਂ ਤਾਰੀਕਾਂ ਅਜੇ ਤੈਅ ਨਹੀਂ ਹੋਈਆਂ।

ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਈ ਮਹੀਨੇ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਨੂੰ ਵਪਾਰਕ ਦਬਾਅ ਨਾਲ ਰੁਕਵਾਇਆ ਸੀ। ਉਨ੍ਹਾਂ ਕਿਹਾ,''ਮੈਂ 8 ਯੁੱਧ ਖ਼ਤਮ ਕਰਵਾਏ, ਜਿਨ੍ਹਾਂ 'ਚੋਂ 5 ਜਾਂ 6 ਤਾਂ ਟੈਰਿਫ ਰਾਹੀਂ ਖ਼ਤਮ ਕਰਵਾਏ। ਮੈਂ ਤੁਹਾਨੂੰ ਇਕ ਉਦਾਹਰਣ ਦਿੰਦਾ ਹਾਂ। ਜੇਕਰ ਤੁਸੀਂ ਭਾਰਤ ਅਤੇ ਪਾਕਿਸਤਾਨ ਨੂੰ ਦੇਖੋ ਤਾਂ ਉਨ੍ਹਾਂ ਨੂੰ ਲੜਾਈ ਸੁਰੂ ਕਰ ਦਿੱਤੀ ਸੀ। ਉਹ ਦੋਵੇਂ ਪਰਮਾਣੂ ਸੰਪੰਨ ਦੇਸ਼ ਹਨ...ਉਹ ਇਕ-ਦੂਜੇ 'ਤੇ ਗੋਲੀਬਾਰੀ ਕਰ ਰਹੇ ਸਨ। 8 ਜਹਾਜ਼ ਸੁੱਟ ਦਿੱਤੇ ਗਏ ਸਨ। ਪਹਿਲਾਂ 7 ਸਨ। ਹੁਣ 8 ਹਨ, ਕਿਉਂਕਿ ਇਕ ਜਹਾਜ਼ ਜੋ ਸੁੱਟਿਆ ਗਿਆ ਸੀ, ਉਸ ਨੂੰ ਹੁਣ ਤਿਆਗ ਦਿੱਤਾ ਗਿਆ ਹੈ। 8 ਜਹਾਜ਼ ਸੁੱਟੇ ਗਏ।'' ਟਰੰਪ ਨੇ ਕਿਹਾ,''ਅਤੇ ਮੈਂ ਕਿਹਾ,''ਸੁਣੋ ਜੇਕਰ ਤੁਸੀਂ ਲੋਕ ਲੜਦੇ ਰਹੋਗੇ ਤਾਂ ਮੈਂ ਤੁਹਾਡੇ 'ਤੇ ਟੈਰਿਫ ਲਗਾ ਦੇਵਾਂਗਾ।'' ਉਹ ਦੋਵੇਂ ਖੁਸ਼ ਨਹੀਂ ਸਨ ਪਰ 24 ਘੰਟਿਆਂ ਦੇ ਅੰਦਰ ਮੈਂ ਉਹ ਯੁੱਧ ਸੁਲਝਾ ਦਿੱਤਾ। ਜੇਕਰ ਮੇਰੇ ਕੋਲ ਟੈਰਿਫ ਨਾ ਹੁੰਦਾ ਤਾਂ ਮੈਂ ਇਹ ਯੁੱਧ ਨਹੀਂ ਰੋਕ ਪਾਉਂਦਾ।'' ਰਾਸ਼ਟਰਪਤੀ  ਟਰੰਪ ਨੇ ਟੈਰਿਫ ਨੂੰ 'ਰਾਸ਼ਟਰੀ ਰੱਖਿਆ ਦਾ ਇਕ ਵੱਡਾ' ਮਾਧਿਅਮ ਵੀ ਦੱਸਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News