''ਮਹਿੰਦਰਾ XEV 9e ਖਰੀਦਣ ਦੀ ਗਲਤੀ ਨਾ ਕਰਿਓ! ਹਾਈਵੇਅ ''ਤੇ ਗੱਡੀ ਬੰਦ ਹੋਣ ''ਤੇ ਨੌਜਵਾਨ ਨੇ ਕੱਢੀ ਭੜਾਸ
Tuesday, Dec 23, 2025 - 02:06 AM (IST)
ਨੈਸ਼ਨਲ ਡੈਸਕ - ਮਹਿੰਦਰਾ XEV 9e ਨੂੰ ਲੈ ਕੇ ਬਾਜ਼ਾਰ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ, ਪਰ ਕਈ ਯੂਜ਼ਰਾਂ ਅਤੇ ਆਟੋ ਐਕਸਪਰਟਸ ਦਾ ਮੰਨਣਾ ਹੈ ਕਿ ਇਹ ਇਲੈਕਟ੍ਰਿਕ ਕਾਰ ਉਮੀਦਾਂ ‘ਤੇ ਖਰੀ ਨਹੀਂ ਉਤਰਦੀ। ਪਰਫ਼ਾਰਮੈਂਸ, ਰੇਂਜ ਅਤੇ ਫੀਚਰਜ਼ ਨੂੰ ਲੈ ਕੇ ਇਸ ਨੂੰ ਸਭ ਤੋਂ ਕਮਜ਼ੋਰ EV ਕਾਰਾਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਯੂਜ਼ਰ ਨੇ ਆਪਣੀ ਮਹਿੰਦਰਾ XEV 9e ਵਿਚ ਆਈ ਪ੍ਰੇਸ਼ਾਨੀ ਨੂੰ ਲੈ ਕੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਕਰਨਾ ਪਰ ਮਹਿੰਦਰਾ ਦੀ ਇਸ ਇਲੈਕਟ੍ਰਿਕ ਕਾਰ ਨੂੰ ਕਦੇ ਨਾ ਖਰੀਦਿਓ। ਯੂਜ਼ਰ ਨੇ ਦੱਸਿਆ ਕਿ ਇਸ ਗੱਡੀ ਵਿਚ ਅਜੇ 40 ਤੋਂ 50 ਕਿਲੋਮੀਟਰ ਦੀ ਰੇਜ਼ ਬਾਕੀ ਹੈ ਪਰ ਇਸ ਦੇ ਬਾਵਜ਼ੂਦ ਇਹ ਰੋਡ ਵਿਚਾਲੇ ਬੰਦ ਹੋ ਗਈ।
ਦੱਸ ਦਇਏ ਕਿ ਮਹਿੰਦਰਾ ਨੇ ਨਵੀਂ XEV 9S ਇਲੈਕਟ੍ਰਿਕ SUV ਨੂੰ 27 ਨਵੰਬਰ, 2025 ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਸੀ। ਇਹ ਬਹੁਤ ਜ਼ਿਆਦਾ ਉਡੀਕਿਆ ਜਾ ਰਿਹਾ ਮਾਡਲ ਕੰਪਨੀ ਦਾ ਪਹਿਲਾ ਆਲ-ਇਲੈਕਟ੍ਰਿਕ ਤਿੰਨ-ਰੋਅ SUV ਹੈ, ਜੋ ਬੌਰਨ ਇਲੈਕਟ੍ਰਿਕ ਲਾਈਨਅੱਪ ਦੇ ਤਹਿਤ ਮਹਿੰਦਰਾ ਦੇ ਇਲੈਕਟ੍ਰਿਕ ਵਾਹਨ (EV) ਪੋਰਟਫੋਲੀਓ ਨੂੰ ਵਧਾਉਂਦਾ ਹੈ।
