3700 ਕਿਲੋਮੀਟਰ ਪੈਦਲ ਯਾਤਰਾ ਕਰਨ ਵਾਲੇ Dog ਨੂੰ ਮਿਲਣ ਲਈ ਲੱਗੀ ਭੀੜ, ਕੁੜੀਆਂ ਨੇ ਲਈਆਂ ਸੈਲਫੀਆਂ
Wednesday, Jun 17, 2026 - 04:27 PM (IST)
ਗੁਰੂਗ੍ਰਾਮ- 3700 ਕਿਲੋਮੀਟਰ ਦੀ ਪੈਦਲ ਯਾਤਰਾ ਕਰਨ ਵਾਲੇ ਡੌਗ (ਕੁੱਤੇ) ਆਲੋਕਾ ਨੂੰ ਮਿਲਣ ਲਈ ਬੁੱਧਵਾਰ ਨੂੰ ਇੱਥੇ ਵੱਡੀ ਗਿਣਤੀ 'ਚ ਪਸ਼ੂ ਪ੍ਰੇਮੀ ਜੁਟੇ ਅਤੇ ਉਸ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਆਲੋਕਾ ਨਾਲ ਕਈ ਕੁੜੀਆਂ ਸੈਲਫੀ ਲੈਂਦੀਆਂ ਨਜ਼ਰ ਆਈਆਂ। ਆਲੋਕਾ ਹਾਲ ਹੀ 'ਚ ਦਿੱਲੀ 'ਚ ਬੋਧ ਭਿਖਸ਼ੂਆਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਵੀ ਮਿਲਿਆ ਸੀ।
ਯਾਤਰਾ ਪੂਰੀ ਹੋਣ ਤੋਂ ਬਾਅਦ ਆਲੋਕਾ ਪਹੁੰਚਿਆ ਭਾਰਤ
ਇਸ ਤੋਂ ਪਹਿਲਾਂ ਉਹ ਅਮਰੀਕਾ 'ਚ ਆਯੋਜਿਤ 'ਵਾਕ ਫਾਰ ਪੀਸ' ਮੁਹਿੰਮ ਦੌਰਾਨ ਕਰੀਬ 3700 ਕਿਲੋਮੀਟਰ ਦੀ ਪੈਦਲ ਯਾਤਰਾ ਦਾ ਹਿੱਸਾ ਰਿਹਾ। ਯਾਤਰਾ ਪੂਰੀ ਹੋਣ ਤੋਂ ਬਾਅਦ ਆਲੋਕਾ ਭਾਰਤ ਪਹੁੰਚਿਆ। ਬੋਧ ਭਿਖਸ਼ੂ ਪੰਨਕਾਰਾ ਨੇ ਦੱਸਿਆ ਕਿ ਆਲੋਕਾ ਮੂਲ ਰੂਪ ਨਾਲ ਕੋਲਕਾਤਾ ਦੀਆਂ ਸੜਕਾਂ 'ਤੇ ਘੁੰਮਣ ਵਾਲਾ ਇਕ ਬੇਸਹਾਰਾ ਕੁੱਤਾ ਸੀ। ਇਕ ਸ਼ਾਂਤੀ ਯਾਤਰਾ ਦੌਰਾਨ ਉਹ ਬੋਧ ਭਿਖਸ਼ੂਆਂ ਨੂੰ ਮਿਲਿਆ। ਇਸ ਤੋਂ ਬਾਅਦ ਉਹ ਵੱਖ-ਵੱਖ ਦੇਸ਼ਾਂ ਦੀਆਂ ਸ਼ਾਂਤੀ ਯਾਤਰਾਵਾਂ 'ਚ ਸ਼ਾਮਲ ਹੁੰਦਾ ਰਿਹਾ।
ਆਲੋਕਾ ਨੂੰ ਮਿਲਣ ਲਈ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਸੀ ਆਯੋਜਿਤ
ਮੰਗਲਵਾਰ ਸ਼ਾਮ ਗੁਰੂਗ੍ਰਾਮ ਦੇ ਦਿ ਵੈਸਟਿਨ ਹੋਟਲ 'ਚ ਆਲੋਕਾ ਨੂੰ ਮਿਲਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਦਿਵਯਮ ਖੇੜਾ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਲੋਕਾ ਦੀ ਯਾਤਰਾ ਭਾਰਤ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਉਸ ਨੂੰ ਮੁੜ ਭਾਰਤ ਲਿਆਂਦਾ ਗਿਆ ਹੈ, ਤਾਂ ਕਿ ਲੋਕ ਉਸ ਨੂੰ ਮਿਲ ਸਕਣ। ਭਾਰਤ ਆਉਣ ਤੋਂ ਪਹਿਲਾਂ ਆਲੋਕਾ ਅਮਰੀਕਾ, ਸ਼੍ਰੀਲੰਕਾ ਅਤੇ ਥਾਈਲੈਂਡ ਸਮੇਤ ਕਈ ਦੇਸ਼ਾਂ 'ਚ ਹਜ਼ਾਰਾਂ ਕਿਲੋਮੀਟਰ ਦੀਆਂ ਸ਼ਾਂਤੀ ਯਾਤਰਾਵਾਂ 'ਚ ਸ਼ਾਮਲ ਰਿਹਾ।
ਇੰਸਟਾਗ੍ਰਾਮ 'ਤੇ ਹਨ 4.8 ਲੱਖ ਤੋਂ ਵੱਧ ਫੋਲੋਅਰਜ਼
ਅਮਰੀਕਾ ਤੋਂ ਭਾਰਤ ਆਉਣ ਤੋਂ ਬਾਅਦ ਉਹ ਦਿੱਲੀ 'ਚ ਪਸ਼ੂ ਪ੍ਰੇਮੀ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਮਿਲਿਆ ਸੀ। ਪ੍ਰੋਗਰਾਮ ਦੌਰਾਨ ਬੋਧ ਭਿਖਸ਼ੂ ਪੰਨਕਾਰਾ ਨੇ ਕਿਹਾ ਕਿ ਇਸ ਆਯੋਜਨ ਦਾ ਮਕਸਦ ਸਮਾਜ 'ਚ ਬੇਸਹਾਰਾ ਅਤੇ ਅਸਹਾਏ ਜਾਨਵਰਾਂ ਦੇ ਪ੍ਰਤੀ ਦਇਆ ਅਤੇ ਸੰਵੇਦਨਸ਼ੀਲਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਦੀ ਸ਼ੁਰੂਆਤ ਸਾਡੇ ਆਪਣੇ ਦਿਲਾਂ ਤੋਂ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਵੀ ਆਲੋਕਾ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ 4.8 ਲੱਖ ਤੋਂ ਵੱਧ ਫੋਲੋਅਰਜ਼ ਹਨ, ਜਿੱਥੇ ਉਸ ਦੀਆਂ ਯਾਤਰਾਵਾਂ ਅਤੇ ਗਤੀਵਿਧੀਆਂ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
