ਕੀ ਜ਼ਿਆਦਾ ਨਮਕ ਖਾਣ ਨਾਲ ਵੀ ਹੋ ਸਕਦੈ ਕੋਰੋਨਾ?

04/03/2020 2:13:29 AM

ਨਵੀਂ ਦਿੱਲੀ — ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਵਿਗਿਆਨਕ ਲਗਾਤਾਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕਰਨ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵਾਇਰਸ ਤੋਂ ਬਚਾਇਆ ਜਾ ਸਕਦਾ ਹੈ। ਇਸੇ ਕ੍ਰਮ 'ਚ ਰਹਿਣ ਸਹਿਣ ਤੋਂ ਲੈ ਕੇ ਤੁਹਾਡੇ ਵਿਵਹਾਰ ਅਤੇ ਖਾਣ ਪੀਣ ਨੂੰ ਲੈ ਕੇ ਲਗਾਤਾਰ ਸੋਧ ਕੀਤੇ ਜਾ ਰਹੇ ਹਨ। ਵਿਗਿਆਨਕਾਂ ਤੇ ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਸਰੀਰ ਦੀ ਰੋਕ ਰੋਧਕ ਸਮਰੱਥਾ ਸਭ ਤੋਂ ਅਹਿਮ ਭੂਮਿਕਾ ਹੈ। ਇਸ ਲਈ ਸੋਧ ਕਰਤਾ ਇਮਿਊਨਿਟੀ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਸੁਝਾਅ ਦੇ ਰਹੇ ਹਨ। ਹੁਣ ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਬਚੇ ਰਹਿਣ ਲਈ ਘੱਟ ਨਮਕ ਖਾਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਅਜਿਹਾ ਕਿਉਂ ਕਹਿ ਰਹੇ ਹਨ।

ਇਮਿਊਨਿਟੀ ਨੂੰ ਘੱਟ ਕਰਦਾ ਹੈ ਜ਼ਿਆਦਾ ਨਮਕ
ਸੋਧਕਰਤਾਵਾਂ ਦਾ ਕਹਿਣਾ ਹੈ ਕਿ ਜ਼ਿਆਦਾ ਨਮਕ ਵਾਲੇ ਭੋਜਨ ਕਾਰਨ ਪਹਿਲਾਂ ਤੋਂ ਹਾਈ ਬਲਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ। ਨਾਲ ਹੀ ਇਹ ਵਿਅਕਤੀ ਦੀ ਇਮਿਊਨਿਟੀ ਨੂੰ ਵੀ ਘੱਟ ਕਰ ਦਿੰਦਾ ਹੈ। ਜਰਮਨੀ ਦੀ ਯੂਨੀਵਰਸਿਟੀ ਆਫ ਬੋਨ ਦੇ ਹਸਪਤਾਲ 'ਚ ਸੋਧ ਕਰਤਾਵਾਂ ਨੇ ਚੂਹੇ 'ਤੇ ਅਧਿਐਨ ਕੀਤਾ। ਇਸ 'ਚ ਪਾਇਆ ਗਿਆ ਕਿ ਜਿਨ੍ਹਾਂ ਚੂਹਿਆਂ ਨੂੰ ਜ਼ਿਆਦਾ ਨਮਕ ਵਾਲਾ ਖਾਣਾ ਦਿੱਤਾ ਗਿਆ ਉਨ੍ਹਾਂ 'ਚ ਬੈਕਟੀਰੀਅਲ ਅਤੇ ਵਾਇਰਸ ਇੰਫੈਕਸ਼ਨ ਜ਼ਿਆਦਾ ਹੋਇਆ। ਉਥੇ ਹੀ ਸੋਧ 'ਚ ਸ਼ਾਮਲ ਮਨੁੱਖਾਂ 'ਚ ਹਰ ਦਿਨ 6 ਗ੍ਰਾਮ ਵਾਧੂ ਨਮਕ ਵਾਲਾ ਭੋਜਨ ਖਾਦਾ। ਅਜਿਹਾ ਭੋਜਨ ਕਰਨ ਵਾਲੇ ਮਨੁੱਖਾਂ ਦੀ ਇਮਿਊਨਿਟੀ ਵੀ ਕਮਜ਼ੋਰ ਹੋ ਗਈ। ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਦਿਨ 'ਚ ਦੋ ਵਾਰ ਫਾਸਟ ਫੂਡ ਖਾਣ ਵਾਲੇ ਲੋਕ ਹਰ ਦਿਨ 6 ਗ੍ਰਾਮ ਜ਼ਿਆਦਾ ਨਮਕ ਦਾ ਸੇਵਨ ਕਰ ਲੈਂਦੇ ਹਨ। ਇਸ ਸੋਧ 'ਚ 'ਸਾਇੰਸ ਟ੍ਰਾਂਸਲੇਸ਼ਨ ਮੈਡੀਸਨ' ਮੈਗਜੀਨ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਦੱਸ ਦਈਏ ਕਿ ਸੋਡੀਅਮ ਕਲੋਰਾਇਡ ਮਨੁੱਖਾਂ ਦੀ ਇਮਿਊਨਿਟੀ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ।

ਇਕ ਦਿਨ 'ਚ ਵਧ ਤੋਂ ਵਧ 5 ਗ੍ਰਾਮ ਨਮਕ ਖਾਣਾ ਚੰਗਾ
ਸੋਧ ਦੌਰਾਨ ਕੁਝ ਮਨੁੱਖਾਂ ਨੂੰ ਹਰ ਦਿਨ 2 ਬਰਗਰ ਅਤੇ 2 ਫ੍ਰੈਂਚ ਫਰਾਈ ਦੇ ਜ਼ਰੀਏ 6 ਗ੍ਰਾਮ ਜ਼ਿਆਦਾ ਨਮਕ ਦਿੱਤਾ ਗਿਆ। ਇਸ ਹਫਤੇ ਬਾਅਦ ਸੋਧਕਰਤਾਵਾਂ ਨੇ ਉਨ੍ਹਾਂ ਦੇ ਖੂਨ ਦੇ ਨਮੂਨੇ ਲਏ ਅਤੇ ਉਨ੍ਹਾਂ 'ਚ ਮੌਜੂਦ ਗ੍ਰੈਨੁਲੋਸਾਈਟ ਦੀ ਮਾਤਰਾ ਦਾ ਮੁਲਾਂਕਣ ਕੀਤਾ। ਇਹ ਗ੍ਰੇਨੁਲੋਸਾਈਟ ਖੂਨ 'ਚ ਮੌਜੂਦ ਰੋਧਕ ਕੋਸ਼ਿਕਾਵਾਂ ਹੁੰਦੀਆਂ ਹਨ। ਨਮਕ ਦੀ ਜ਼ਿਆਦਾ ਮਾਤਰਾ ਕਾਰਣ ਇਹ ਕੋਸ਼ਿਕਾਵਾਂ ਬੈਕਟੀਰੀਆ ਤੇ ਵਾਇਰਸ ਨਾਲ ਲੜਨ 'ਚ ਘੱਟ ਅਸਰਦਾਰ ਸਾਬਿਤ ਹੋ ਰਹੀਆਂ ਸਨ। ਜ਼ਿਆਦਾ ਨਮਕ ਖਾਣ ਨਾਲ ਖੂਨ 'ਚ ਗਲੂਕੋ ਕੋਰਟਿਸੋਇਡ ਦਾ ਪੱਧਰ ਵੀ ਵਧ ਗਿਆ। ਇਹ ਪਦਾਰਥ ਇਮਿਊਨਿਟੀ ਸਿਸਟਮ 'ਤੇ ਹਾਵੀ ਹੋ ਕੇ ਉਸ ਨੂੰ ਕਮਜ਼ੋਰ ਕਰ ਦਿੰਦਾ ਹੈ। ਸੋਧਕਰਤਾਵਾਂ ਨੇ ਇਹ ਜਾਂਚ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਜ਼ਿਆਦਾ ਨਮਕ ਖਾਣ ਨਾਲ ਮਨੁੱਖਾਂ ਦੀ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਸਕਦੀ ਹੈ। ਸੋਧ ਮੁਤਾਬਕ ਇਕ ਨੌਜਵਾਨ ਨੂੰ ਦਿਨ 'ਚ 5 ਗ੍ਰਾਮ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰਾਬਰਟ ਕੋਚ ਇੰਸਟੀਚਿਊਟ ਦੇ ਇਕ ਸੋਧ ਮੁਤਾਬਕ ਇਕ ਔਸਤ ਆਦਮੀ ਦਿਨ 'ਚ  10 ਗ੍ਰਾਮ ਜਦਕਿ ਔਰਤਾਂ 8 ਗ੍ਰਾਮ ਨਮਕ ਦਾ ਖਾਂਦੀਆਂ ਹਨ। ਜ਼ਿਆਦਾ ਨਮਕ ਖਾਣ ਨਾਲ ਹਾਰਟ ਅਟੈਕ ਅਤੇ ਬ੍ਰੇਨ ਹੈਮਰੇਜ ਦਾ ਖਤਰਾ ਵਧ ਜਾਂਦਾ ਹੈ।

ਹਾਈ ਪ੍ਰੋਟੀਨ ਡਾਇਟ ਨਾਲ ਇਮਿਊਨਿਟੀ ਨੂੰ ਮਿਲਦੀ ਹੈ ਮਜ਼ਬੂਤੀ
ਹੁਣ ਇਹ ਵੀ ਸਵਾਲ ਉਠਦਾ ਹੈ ਕਿ ਕੀ ਖਾਣੇ ਨਾਲ ਕੋਰੋਨਾ ਵਾਇਰਸ ਤੋਂ ਬਚਾਅ 'ਚ ਮਦਦ ਮਿਲੇਗੀ। ਇਸ ਬਾਰੇ ਇਕ ਨਿੱਜੀ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਡਾ. ਸ਼੍ਰੀਕਾਂਤ ਸ਼ਰਮਾ ਨੇ ਕਿਹਾ ਕਿ ਦੂਜੇ ਵਾਇਰਸ ਵਾਂਗ ਇਹ ਵੀ ਮਜ਼ਬੂਤ ਇਮਿਊਨਿਟੀ ਵਾਲਿਆਂ ਦਾ ਕੁਝ ਨਹੀਂ ਵਿਗਾੜ ਸਕਦਾ। ਸ਼ਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਬਿਹਤਰ ਬਣਾਉਣ ਲਈ ਹਾਈ-ਪ੍ਰੋਟੀਨ ਡਾਇਟ ਲੈਣਾ ਜ਼ਰੂਰੀ ਹੈ। ਆਮ ਤੌਰ 'ਤੇ ਸਾਡੇ ਰੋਜ਼ਾਨਾ ਦੇ ਖਾਣ ਪੀਣ 'ਚ ਪ੍ਰੋਟੀਨ ਕਰੀਬ 15 ਫੀਸਦੀ ਤਕ ਰਹਿੰਦਾ ਹੈ। ਵਾਇਰਸ ਨੂੰ ਦੇਖਦੇ ਹੋਏ ਹੁਣ ਸਾਨੂੰ ਇਸ ਦੀ ਮਾਤਰਾ 'ਚ ਵਾਧਾ ਕਰਨ ਦੀ ਜ਼ਰੂਰ ਹੈ ਭਾਵ ਕਰੀਬ 25 ਫੀਸਦੀ ਤਕ। ਸੁਕੇ ਮੇਵੇ 'ਚ ਰਾਤ ਨੂੰ ਭਿਓਂ ਕੇ ਖਾਦੇ ਬਾਦਾਮ ਇਮਿਊਨਿਟੀ ਵਧਾਉਂਦੇ ਹਨ। ਨਾਲ ਹੀ ਅਖਰੋਟ ਅਤੇ ਕਿਸ਼ਮਿਸ਼ ਖਾਣਾ ਵੀ ਸ਼ਰੀਰ ਨੂੰ ਮਜ਼ਬੂਤੀ ਦਿੰਦਾ ਹੈ।


Inder Prajapati

Content Editor

Related News